ਸ਼ੁਰੂਆਤੀ ਕਾਰੋਬਾਰ ''ਚ ਹੇਠਾਂ ਡਿੱਗੇ ਸੈਂਸੈਕਸ-ਨਿਫਟੀ, 158 ਅੰਕਾਂ ਦੀ ਆਈ ਗਿਰਾਵਟ
Monday, Feb 26, 2024 - 10:29 AM (IST)
ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਰੁਝਾਨਾਂ ਵਿਚਾਲੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 158 ਅੰਕ ਡਿੱਗ ਗਿਆ। BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 158.57 ਅੰਕ ਭਾਵ 0.22 ਫ਼ੀਸਦੀ ਡਿੱਗ ਕੇ 72,984.23 ਅੰਕ 'ਤੇ ਆ ਗਿਆ, ਜਦੋਂ ਕਿ NSE ਦਾ ਨਿਫਟੀ 33.20 ਅੰਕ ਭਾਵ 0.15 ਫ਼ੀਸਦੀ ਡਿੱਗ ਕੇ 22,179.50 ਅੰਕ 'ਤੇ ਖੁੱਲ੍ਹਿਆ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਸੈਂਸੈਕਸ ਦੀਆਂ ਲਗਭਗ 20 ਕੰਪਨੀਆਂ ਲਾਲ ਰੰਗ 'ਚ ਸਨ, ਜਿਨ੍ਹਾਂ 'ਚ ਏਸ਼ੀਅਨ ਪੇਂਟਸ ਲਗਭਗ 3.60 ਫ਼ੀਸਦੀ ਡਿੱਗ ਗਏ, ਜਦਕਿ ਵਿਪਰੋ, ਟਾਈਟਨ ਅਤੇ ਟੈਕ ਮਹਿੰਦਰਾ 'ਚ ਇਕ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ। ਨਿਫਟੀ 'ਤੇ 31 ਕੰਪਨੀਆਂ ਘਾਟੇ 'ਚ ਕਾਰੋਬਾਰ ਕਰ ਰਹੀਆਂ ਸਨ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਮਾਮੂਲੀ ਗਿਰਾਵਟ ਨਾਲ ਬੰਦ ਹੋਏ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਹਿੱਸੇ ਦੇ ਨਿਵੇਸ਼ਕਾਂ (FPIs) ਨੇ ਸ਼ੁੱਕਰਵਾਰ ਨੂੰ 1,276.09 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ।
ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8