ਕੋਰੋਨਾ ਖ਼ੌਫ਼ ਦਰਮਿਆਨ ਗਿਰਾਵਟ 'ਚ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 216 ਅੰਕ ਤੇ ਨਿਫਟੀ 79 ਅੰਕ ਟੁੱਟਿਆ
Friday, Apr 23, 2021 - 10:51 AM (IST)
ਮੁੰਬਈ - ਸ਼ੁੱਕਰਵਾਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵੀ ਸ਼ੇਅਰ ਬਾਜ਼ਾਰ ਵਿਚ ਕੋਰੋਨਾ ਦਾ ਖੌਫ ਜਾਰੀ ਰਿਹਾ। ਅੱਜ ਸੈਂਸੈਕਸ 216.86 ਅੰਕ ਅਤੇ ਨਿਫਟੀ 79.8 ਅੰਕ ਹੇਠਾਂ ਖੁਲ੍ਹਿਆ। ਅੱਜ ਆਈ.ਟੀ. , ਨਿੱਜੀ ਬੈਂਕ, ਟੈਲੀਕਾਮ , ਫਾਇਨਾਂਸ ਸੈਕਟਰ ਦੇ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬਾਜ਼ਾਰ ਗਿਰਾਵਟ ਨਾਲ ਖੁਲ੍ਹੇ ਸਨ ਪਰ ਆਖਿਰ ਵਿਚ ਵਾਧੇ ਨਾਲ ਬੰਦ ਹੋਣ ਵਿਚ ਕਾਮਯਾਬ ਰਹੇ। ਸੈਂਸੈਕਸ 374.87 ਅੰਕ ਉੱਪਰ 48,080.67 ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ 109.75 ਅੰਕ ਉੱਪਰ 14,406.15 ਅੰਕ ਤੇ ਬੰਦ ਹੋਇਆ ਸੀ।
ਦੇਸ਼ ਵਿਚ ਕੋਰੋਨਾ ਦਾ ਖ਼ੌਫ਼
ਦੇਸ਼ ਵਿਚ ਪਿਛਲੇ 24 ਘੰਟਿਆ ਅੰਦਰ 3 ਲੱਖ 32 ਹਾਜ਼ਾਰ 320 ਲੋਕ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਦੇਸ਼ ਵਿਚ ਇਕ ਦਿਨ ਦੇ ਅੰਦਰ 3 ਲੱਖ ਤੋਂ ਜ਼ਿਆਦਾ ਮਰੀਜ਼ਾਂ ਦੀ ਪਛਾਣ ਹੋਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 3.15 ਲੱਖ ਲੋਕ ਪਾਜ਼ੇਟਿਵ ਮਿਲੇ ਸਨ। ਇਸ ਦੇ ਨਾਲ ਹੀ ਵੀਰਵਾਰ ਨੂੰ ਇਕ ਦਿਨ ਦੇ ਅੰਦਰ 2,256 ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 2,101 ਅਤੇ ਮੰਗਲਵਾਰ ਨੂੰ 2,021 ਮੌਤਾਂ ਹੋਈਆਂ ਸਨ।
ਟਾਪ ਗੇਨਰਜ਼
ਪਾਵਰ ਗ੍ਰਿਡ, ਐਨ.ਟੀ.ਪੀ.ਸੀ., ਏਸ਼ੀਅਨ ਪੇਂਟਸ, ਸਨ ਫਾਰਮਾ, ਟਾਈਟਨ, ਐਕਸਿਸ ਬੈਂਕ, ਡਾ. ਰੈੱਡੀਜ਼ ਲੈਬ, ਆਈ.ਟੀ.ਸੀ.
ਟਾਪ ਲੂਜ਼ਰਜ਼
ਰਿਲਾਇੰਸ, ਕੋਟਕ ਬੈਂਕ, ਭਾਰਤੀ ਏਅਰਟੈੱਲ, ਐਲ.ਟੀ., ਓ.ਐਨ.ਜੀ.ਸੀ., ਨੈਸਲੇ ਇੰਡੀਆ, ਮਾਰੂਤੀ, ਬਜਾਜ-ਆਟੋ,