ਹਰੇ ਨਿਸ਼ਾਨ ''ਤੇ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 230 ਅੰਕ ਉਛਲਿਆ

05/18/2022 10:38:12 AM

ਬਿਜਨੈੱਸ ਡੈਸਕ-ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਬੀ.ਐੱਸ.ਈ. ਦਾ ਸੈਂਸੈਕਸ 231 ਅੰਕ ਜਾਂ 0.42 ਫੀਸਦੀ ਉਪਰ 54.549 ਦੇ ਪੱਧਰ 'ਤੇ ਖੁੱਲ੍ਹਿਆ, ਜਦੋਂਕਿ ਐੱਨ.ਐੱਸ.ਈ. ਦਾ ਨਿਫਟੀ 66 ਅੰਕ ਜਾਂ 0.41 ਫੀਸਦੀ ਦਾ ਉਛਾਲ ਲੈਂਦੇ ਹੋਏ 16.326 ਦੇ ਪੱਧਰ 'ਤੇ ਖੁੱਲ੍ਹਿਆ। 
ਬਾਜ਼ਾਰ ਖੁੱਲ੍ਹਣ ਦੇ ਨਾਲ ਲਗਭਗ 1487 ਸ਼ੇਅਰਾਂ 'ਚ ਤੇਜ਼ੀ ਆਈ ਹੈ, 342 ਸ਼ੇਅਰਾਂ 'ਚ ਗਿਰਾਵਟ ਆਈ ਹੈ ਅਤੇ 68 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਨਿਫਟੀ 'ਤੇ ਭਾਰਤੀ ਏਅਰਟੈੱਲ, ਸਿਪਲਾ, ਟੇਕ ਮਹਿੰਦਰਾ, ਇੰਫੋਸਿਸ ਅਤੇ ਯੂ.ਪੀ.ਐੱਲ ਪ੍ਰਮੁੱਖ ਲਾਭ ਵਾਲੇ ਸ਼ੇਅਰਾਂ 'ਚੋਂ ਸਨ ਜਦੋਂਕਿ ਓ.ਐੱਨ.ਜੀ.ਸੀ., ਜੇ.ਐੱਸ.ਡਬਲਿਊ ਸਟੀਲ, ਪਾਵਰ ਗ੍ਰਿਡ ਕਾਰਪ, ਐੱਨ.ਟੀ.ਪੀ.ਸੀ. ਅਤੇ ਟਾਟਾ ਸਟੀਲ ਗਿਰਾਵਟ 'ਚ ਸਨ। 
ਜ਼ਿਕਰਯੋਗ ਹੈ ਕਿ ਬੀਤੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਵੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹ ਕੇ ਅੰਤ 'ਚ ਜ਼ੋਰਦਾਰ ਵਾਧੇ ਦੇ ਨਾਲ ਬੰਦ ਹੋਇਆ ਸੀ। ਸੈਂਸੈਕਸ ਸੂਚਕਾਂਕ 1345 ਅੰਕ ਜਾਂ 2.54 ਫੀਸਦੀ ਦੀ ਜ਼ਬਰਦਸਤ ਵਾਧੇ ਦੇ ਨਾਲ 54,318 ਦੇ ਪੱਧਰ 'ਤੇ ਬੰਦ ਹੋਇਆ ਸੀ, ਜਦੋਂਕਿ ਨਿਫਟੀ ਸੂਚਕਾਂਕ 417 ਅੰਕ ਜਾਂ 2.63 ਅੰਕ ਫੀਸਦੀ ਦੀ ਤੇਜ਼ੀ ਲੈਂਦੇ ਹੋਏ 16,259 ਦੇ ਪੱਧਰ 'ਤੇ ਬੰਦ ਹੋਇਆ ਸੀ।


Aarti dhillon

Content Editor

Related News