ਸ਼ੇਅਰ ਬਾਜ਼ਾਰ : ਸੈਂਸੈਕਸ ਨੇ ਲਗਾਈ 140 ਅੰਕਾਂ ਦੀ ਛਲਾਂਗ ਤੇ ਨਿਫਟੀ ਵੀ 17,813 ਦੇ ਪੱਧਰ ''ਤੇ ਹੋਇਆ ਬੰਦ
Friday, Jan 07, 2022 - 04:00 PM (IST)
ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਰੇ ਨਿਸ਼ਾਨ 'ਤੇ ਹੋਈ ਅਤੇ ਦਿਨ ਭਰ ਦੇ ਉਤਰਾਅ-ਚੜ੍ਹਾਅ ਤੋਂ ਬਾਅਦ ਆਖਰਕਾਰ ਵਾਧੇ ਦੇ ਨਾਲ ਹੀ ਬੰਦ ਹੋਇਆ। ਇਸ ਦੌਰਾਨ ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 143 ਅੰਕਾਂ ਦੇ ਵਾਧੇ ਨਾਲ 59,744 'ਤੇ ਬੰਦ ਹੋਇਆ। ਕਾਰੋਬਾਰ ਦਰਮਿਆਨ ਸੈਂਸੈਕਸ ਨੇ 60 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਲਿਆ ਸੀ ਅਤੇ ਅੰਤ ਵਿਚ ਇਸ ਨੇ ਆਪਣਾ ਲਾਭ ਗੁਆ ਲਿਆ ਅਤੇ ਹੇਠਲੇ ਪੱਧਰ ਉੱਤੇ ਆ ਕੇ ਬੰਦ ਹੋਇਆ।
ਸੈਂਸੈਕਸ ਦੇ 701 ਸਟਾਕ ਉਪਰਲੇ ਸਰਕਟ ਵਿੱਚ ਹਨ ਅਤੇ 101 ਹੇਠਲੇ ਸਰਕਟ ਵਿੱਚ ਹਨ। ਇਸਦਾ ਮਤਲਬ ਹੈ ਕਿ ਇੱਕ ਦਿਨ ਵਿੱਚ ਇਹ ਸਟਾਕ ਇਸ ਤੋਂ ਵੱਧ ਨਹੀਂ ਵਧ ਸਕਦੇ ਅਤੇ ਨਾ ਹੀ ਡਿੱਗ ਸਕਦੇ ਹਨ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 272.26 ਲੱਖ ਕਰੋੜ ਰੁਪਏ ਹੈ।
ਟਾਪ ਗੇਨਰਜ਼
ਕੋਟਕ ਮਹਿੰਦਰਾ ਬੈਂਕ, ਵਿਪਰੋ, ਪਾਵਰ ਗਰਿੱਡ, ਐਨਟੀਪੀਸੀ, ਏਅਰਟੈੱਲ, ਸਨ ਫਾਰਮਾ, ਟੀਸੀਐਸ
ਨਿਫਟੀ ਦਾ ਹਾਲ
ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 67 ਅੰਕਾਂ ਦੀ ਛਾਲ ਮਾਰ ਕੇ 17,813 ਦੇ ਪੱਧਰ 'ਤੇ ਬੰਦ ਹੋਇਆ। ਮਹੱਤਵਪੂਰਨ ਗੱਲ ਇਹ ਹੈ ਕਿ ਬੀਐਸਈ ਦਾ ਸੈਂਸੈਕਸ 329 ਅੰਕਾਂ ਦੇ ਵਾਧੇ ਨਾਲ 59,931 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE ਦਾ ਨਿਫਟੀ ਵੀ 97 ਅੰਕਾਂ ਦੇ ਵਾਧੇ ਨਾਲ 17,842 ਦੇ ਪੱਧਰ 'ਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਲਗਾਤਾਰ ਤਿੰਨ ਦਿਨ ਸ਼ੇਅਰ ਬਾਜ਼ਾਰ 'ਚ ਤੇਜ਼ੀ 'ਤੇ ਹਫਤੇ ਦੇ ਚੌਥੇ ਦਿਨ ਵੀਰਵਾਰ ਨੂੰ ਬਰੇਕ ਲੱਗੀ। ਪਰ ਸਕਾਰਾਤਮਕ ਗਲੋਬਲ ਸੰਕੇਤਾਂ ਦੇ ਨਾਲ ਵਾਧਾ ਸ਼ੁੱਕਰਵਾਰ ਨੂੰ ਦੁਬਾਰਾ ਸਟਾਕ ਮਾਰਕੀਟ ਵਿੱਚ ਵਾਪਸ ਪਰਤਿਆ।
ਟਾਪ ਲੂਜ਼ਰਜ਼
HDFC, ਡਾ. ਰੈੱਡੀ, ਸਿਪਲਾ, ਡਿਵੀਜ਼ ਲੈਬ
ਟਾਪ ਗੇਨਰਜ਼
ONGC, Titan, Grasim, ICICI ਬੈਂਕ, ਕੋਲ ਇੰਡੀਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।