ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵਧ ਅੰਕ ਉਛਲਿਆ ਤੇ ਨਿਫਟੀ ਵੀ 17400 ਦੇ ਪਾਰ ਖੁੱਲ੍ਹਿਆ

Thursday, Aug 04, 2022 - 10:23 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵਧ ਅੰਕ ਉਛਲਿਆ ਤੇ ਨਿਫਟੀ ਵੀ 17400 ਦੇ ਪਾਰ ਖੁੱਲ੍ਹਿਆ

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਅੱਜ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਮਜ਼ਬੂਤੀ ਦੇਖਣ ਨੂੰ ਮਿਲੀ। ਸੈਂਸੈਕਸ 334.22 ਅੰਕ ਜਾਂ 0.57% ਵਧ ਕੇ 58684.75 'ਤੇ ਅਤੇ ਨਿਫਟੀ 91.60 ਅੰਕ ਜਾਂ 0.53% ਵਧ ਕੇ 17479.80 'ਤੇ ਕਾਰੋਬਾਰ ਕਰ ਰਿਹਾ ਹੈ। ਭਾਰਤੀ ਰੁਪਿਆ ਬੁੱਧਵਾਰ ਨੂੰ 79.16 ਪ੍ਰਤੀ ਡਾਲਰ ਦੇ ਬੰਦ ਦੇ ਮੁਕਾਬਲੇ 79.21 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ ਬਾਜ਼ਾਰ 'ਚ 756 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਜਦਕਿ ਘਰੇਲੂ ਨਿਵੇਸ਼ਕਾਂ (ਡੀ.ਆਈ.ਆਈ.) ਨੇ 518 ਕਰੋੜ ਰੁਪਏ ਦੀ ਵਿਕਰੀ ਕੀਤੀ। 

ਗਲੋਬਲ ਬਾਜ਼ਾਰਾਂ ਦਾ ਹਾਲ

ਇਸ ਤੋਂ ਪਹਿਲਾਂ ਦੁਨੀਆ ਭਰ ਦੇ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਤੋਂ ਬਾਅਦ ਭਾਰਤੀ ਬਾਜ਼ਾਰ ਦੇ ਖੁੱਲ੍ਹਣ ਦੀ ਸੰਭਾਵਨਾ ਵੀ ਮਜ਼ਬੂਤੀ ਨਾਲ ਵਧ ਗਈ ਹੈ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਸ਼ਾਨਦਾਰ ਵਾਪਸੀ ਦੇਖਣ ਨੂੰ ਮਿਲੀ। ਡਾਓ ਜੋਂਸ 400 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਇਸ ਦੇ ਨਾਲ ਹੀ ਨੈਸਡੈਕ 'ਚ ਵੀ 2.6 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਏਸ਼ੀਆਈ ਬਾਜ਼ਾਰਾਂ 'ਚ SGX ਨਿਫਟੀ 61 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਫਿਲਹਾਲ ਇਹ 17500 ਦੇ ਪੱਧਰ 'ਤੇ ਹੈ। ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈਆਂ ਹਨ। ਬ੍ਰਾਂਡ ਕਰੂਡ ਦੀਆਂ ਕੀਮਤਾਂ 'ਚ 4 ਫੀਸਦੀ ਦੀ ਗਿਰਾਵਟ ਆਈ ਹੈ। ਇਹ 97 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। 

ਟਾਪ ਗੇਨਰਜ਼

ਹਿੰਡਾਲਕੋ ਇੰਡਸਟਰੀਜ਼, ਇਨਫੋਸਿਸ, ਸ਼੍ਰੀ ਸੀਮੈਂਟਸ, ਅਲਟਰਾਟੈਕ ਸੀਮੈਂਟ,ਇੰਡਸਇੰਡ ਬੈਂਕ 

ਟਾਪ ਲੂਜ਼ਰਜ਼

ਟਾਟਾ , ਬ੍ਰਿਟਾਨੀਆ ਇੰਡਸਟਰੀਜ਼, ਐਸਬੀਆਈ ਲਾਈਫ ਇੰਸ਼ੋਰੈਂਸ, ਓਐਨਜੀਸੀ ,ਡਿਵੀਸ ਲੈਬਜ਼ 


author

Harinder Kaur

Content Editor

Related News