ਸ਼ੇਅਰ ਬਾਜ਼ਾਰ 'ਚ ਪਰਤੀ ਬਹਾਰ, ਸੈਂਸੈਕਸ 'ਚ 785 ਅੰਕਾਂ ਦਾ ਉਛਾਲ

Monday, Mar 02, 2020 - 10:35 AM (IST)

ਸ਼ੇਅਰ ਬਾਜ਼ਾਰ 'ਚ ਪਰਤੀ ਬਹਾਰ, ਸੈਂਸੈਕਸ 'ਚ 785 ਅੰਕਾਂ ਦਾ ਉਛਾਲ

ਮੁੰਬਈ — ਸ਼ੁੱਕਰਵਾਰ ਨੂੰ ਇਤਿਹਾਸਕ ਗਿਰਾਵਟ ਦੇ ਬਾਅਦ ਹਫਤੇ ਦੇ ਪਹਿਲੇ ਦਿਨ ਯਾਨੀ ਕਿ ਸੋਮਵਾਰ ਨੂੰ ਸ਼ੇਅਰ ਬਜ਼ਾਰ ਜ਼ੋਰਦਾਰ ਵਾਧੇ ਨਾਲ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 704.47 ਅੰਕ ਯਾਨੀ ਕਿ 1.84 ਫੀਸਦੀ ਦੇ ਵਾਧੇ ਨਾਲ 39,001.76 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 213.70 ਅੰਕ ਯਾਨੀ ਕਿ 1.91 ਫੀਸਦੀ ਦੇ ਵਾਧੇ ਨਾਲ 11,415.45 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਤੋਂ ਪਹਿਲਾਂ ਲਗਾਤਾਰ 6 ਕਾਰੋਬਾਰੀ ਦਿਨ ਲਗਾਤਾਰ ਗਿਰਾਵਟ ਰਹਿਣ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ। ਅਮਰੀਕਾ ਅਤੇ ਏਸ਼ੀਆਈ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਕਾਰਨ ਘਰੇਲੂ ਬਜ਼ਾਰ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ।

ਸਟੇਟ ਬੈਂਕ ਦੇ ਸ਼ੇਅਰਾਂ 'ਚ ਉਛਾਲ

ਅੱਜ ਭਾਰਤੀ ਸਟੇਟ ਬੈਂਕ ਕਾਰਡਸ ਦਾ ਸ਼ੁਰੂਆਤੀ ਜਨਤਕ ਇਸ਼ੂ(IPO) ਖੁੱਲ੍ਹ ਗਿਆ ਹੈ। ਅੱਜ ਸਵੇਰੇ 9.34 ਵਜੇ ਸਟੇਟ ਬੈਂਕ ਦੇ ਸ਼ੇਅਰ ਵਿਚ 4 ਅੰਕ ਯਾਨੀ ਕਿ 1.32 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਇਹ 307 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਇਹ 311 ਦੇ ਪੱਧਰ 'ਤੇ ਖੁੱਲ੍ਹਿਆ ਸੀ ਅਤੇ ਪਿਛਲੇ ਕਾਰੋਬਾਰੀ ਦਿਨ ਸਟੇਟ ਬੈਂਕ ਦਾ ਸ਼ੇਅਰ 303 ਦੇ ਪੱਧਰ 'ਤੇ ਬੰਦ ਹੋਇਆ ਸੀ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ 'ਚ ਪੀ.ਐਸ.ਯੂ. ਬੈਂਕ, ਆਈ.ਟੀ., ਫਾਰਮਾ, ਪ੍ਰਾਈਵੇਟ ਬੈਂਕ, ਆਟੋ, ਰੀਅਲਟੀ, ਮੀਡੀਆ, ਐਫ.ਐਮ.ਸੀ.ਜੀ. ਅਤੇ ਮੈਟਲ ਸ਼ਾਮਲ ਹਨ।

ਟਾਪ ਗੇਨਰਜ਼

ਤੇਜਸਨੇਟ, ਸੁਜ਼ਲਨ ਮੈਗਮਾ ਇੰਡਸਟਰੀਜ਼,ਕਾਰਪੋਰੇਸ਼ਨ ਬੈਂਕ,ਈਸੀਆਈਸੀਆਈ ਬੈਂਕ, ਵੇਦਾਂਤ ਲਿਮਟਿਡ, ਬੀਪੀਸੀਐਲ, ਜੇਐਸਡਬਲਯੂ ਸਟੀਲ, ਬਜਾਜ ਵਿੱਤ, ਟਾਟਾ ਮੋਟਰਜ਼, ਐਸਬੀਆਈ, ਐਨਟੀਪੀਸੀ ਅਤੇ ਕੋਲ ਇੰਡੀਆ

ਟਾਪ ਲੂਜ਼ਰਜ਼

M&M


Related News