ਸੈਂਸੈਕਸ 'ਚ 260 ਅੰਕਾਂ ਦਾ ਭਾਰੀ ਉਛਾਲ, ਨਿਫਟੀ 12,329 ਦੇ ਪਾਰ ਬੰਦ

01/13/2020 4:19:05 PM

ਮੁੰਬਈ — ਅਮਰੀਕਾ-ਚੀਨ ਵਪਾਰ ਸਮਝੌਤੇ ਅਤੇ ਮਿਡਲ ਈਸਟ ਦੇਸ਼ਾਂ ਵਿਚ ਸਿਆਸੀ ਹਲਚਲ ਕਾਰਨ ਨਿਵੇਸ਼ਕਾਂ 'ਚ ਬਣੇ ਸਕਾਰਾਤਮਕ ਰੁਖ਼ ਬਦੌਲਤ ਘਰੇਲੂ ਸ਼ੇਅਰ ਬਾਜ਼ਾਰ ਭਾਰੀ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਸੋਮਵਾਰ ਨੂੰ ਬਜ਼ਾਰ ਨੇ ਰਿਕਾਰਡ ਵਾਧਾ ਦਰਜ ਕੀਤਾ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 259.97 ਅੰਕ ਯਾਨੀ ਕਿ 0.62 ਫੀਸਦੀ ਦੇ ਵਾਧੇ ਨਾਲ 41,859.69 ਅੰਕ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 72.75 ਅੰਕ ਯਾਨੀ ਕਿ 0.59 ਫੀਸਦੀ ਦੇ ਵਾਧੇ ਨਾਲ 12,329.55 ਅੰਕ 'ਤੇ ਬੰਦ ਹੋਇਆ ਹੈ।

ਬੈਂਕ ਨਿਫਟੀ 80.25 ਅੰਕ ਯਾਨੀ ਕਿ 0.25 ਫੀਸਦੀ ਚੜ੍ਹ ਕੇ 32,177.65 'ਤੇ ਬੰਦ ਹੋਇਆ ਹੈ ਜਦੋਂਕਿ ਮਿਡਕੈਪ 141 ਅੰਤ ਚੜ੍ਹ ਕੇ 17,528 'ਤੇ ਬੰਦ ਹੋਇਆ ਹੈ।

ਬੰਬਈ ਸਟਾਕ ਐਕਸਚੇਂਜ ਦੇ ਸਾਰੇ ਸੈਕਟਰ ਇੰਡੈਕਸ 'ਚ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਰੀਅਲਟੀ, ਆਈ.ਟੀ. ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਮੈਟਲ, ਐਫ.ਐਮ.ਸੀ.ਜੀ. ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਪਹਿਲੀ ਵਾਰ 12,300 ਦੇ ਪਾਰ ਬੰਦ ਹੋਣ 'ਚ ਕਾਮਯਾਬ ਰਿਹਾ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 23 ਸ਼ੇਅਰਾਂ ਵਿਚ ਖਰੀਦਦਾਰੀ ਰਹੀ। ਇਸ ਦੇ ਨਾਲ ਹੀ ਨਿਫਟੀ ਦੇ 50 ਵਿਚੋਂ 36 ਸ਼ੇਅਰਾਂ ਵਿਚ ਖਰੀਦਦਾਰੀ ਦਾ ਦੌਰ ਜਾਰੀ ਰਿਹਾ। ਬੈਂਕ ਨਿਫਟੀ ਦੇ 12 ਵਿਚੋਂ 8 ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ।

ਟਾਪ ਗੇਨਰਜ਼

INFY, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਹਿੰਦੁਸਤਾਨ ਯੂਨੀਲੀਵਰ, ਟਾਟਾ ਸਟੀਲ, M&M, ਪਾਵਰ ਗ੍ਰਿਡ

ਟਾਪ ਲੂਜ਼ਰਜ਼

ਨੈਸਲੇ ਇੰਡੀਆ, ਐਕਸਿਸ ਬੈਂਕ, ਰਿਲਾਇੰਸ, ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਆਟੋ, SBIN, TCS
 


Related News