ਬਾਜ਼ਾਰ ''ਚ ਵਾਧਾ, ਸੈਂਸੈਕਸ 220 ਅੰਕ ਉਛਲਿਆ ਅਤੇ ਨਿਫਟੀ 11849 ਦੇ ਪੱਧਰ ''ਤੇ ਬੰਦ
Wednesday, Oct 30, 2019 - 03:50 PM (IST)

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 220.03 ਅੰਕ ਭਾਵ 0.55 ਫੀਸਦੀ ਦੇ ਵਾਧੇ ਨਾਲ 40,051.87 ਦੇ ਪੱਧਰ 'ਤੇ ਅਤੇ ਨਿਫਟੀ 62.40 ਅੰਕ ਭਾਵ 0.53 ਫੀਸਦੀ ਦੇ ਵਾਧੇ ਨਾਲ 11,849.25 ਦੇ ਪੱਧਰ 'ਤੇ ਬੰਦ ਹੋਇਆ ਹੈ। ਅਜਿਹੀ ਉਮੀਦ ਹੈ ਕਿ ਸਰਕਾਰ ਸ਼ੇਅਰ ਕਾਰੋਬਾਰ ਨਾਲ ਜੁੜੇ ਲਾਂਗ ਟਰਮ ਕੈਪੀਟਲ ਗੇਨ ਟੈਕਸ, ਸਕਿਓਰਟੀਜ਼ ਟ੍ਰਾਂਜੈਕਸ਼ਨ ਟੈਕਸ, ਡਿਵੀਡੈਂਟ ਡਿਸਟਰੀਬਿਊਸ਼ਨ ਟੈਕਸ 'ਚ ਵੱਡੀ ਰਾਹਤ ਦੇ ਸਕਦੀ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.12 ਫੀਸਦੀ ਵਧ ਕੇ 14602 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.55 ਫੀਸਦੀ ਦੇ ਵਾਧੇ ਨਾਲ 13383 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 356 ਅੰਕਾਂ ਦੇ ਵਾਧੇ ਨਾਲ 29873 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਆਈ.ਟੀ. ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਟੋ ਇੰਡੈਕਸ 4.29 ਫੀਸਦੀ, ਮੈਟਲ ਇੰਡੈਕਸ 3.98 ਫੀਸਦੀ ਅਤੇ ਆਈ.ਟੀ.ਇੰਡੈਕਸ 1.50 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।
ਟਾਪ ਗੇਨਰਸ
ਗੇਲ, ਭਾਰਤੀ ਸਟੇਟ ਬੈਂਕ, ਟੀ.ਸੀ.ਐੱਸ., ਭਾਰਤੀ ਏਅਰਟੈੱਲ, ਆਈ.ਟੀ.ਸੀ. ਸਨ ਫਾਰਮਾ
ਟਾਪ ਲੂਜ਼ਰਸ
ਭਾਰਤੀ ਇੰਫਰਾਟੈੱਲ, ਯੈੱਸ ਬੈਂਕ, ਸਿਪਲਾ, ਮਾਰੂਤੀ ਸੁਜ਼ੂਕੀ, ਬ੍ਰਿਟਾਨੀਆ, ਕੋਲ ਇੰਡੀਆ, ਇੰਡਸਇੰਡ ਬੈਂਕ, ਬਜਾਜ ਫਾਈਨੈਂਸ,