ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 172 ਅੰਕ ਟੁੱਟਿਆ, ਨਿਫਟੀ ਵੀ ਹੋਇਆ ਕਮਜ਼ੋਰ

Thursday, Jul 20, 2023 - 10:34 AM (IST)

ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 172 ਅੰਕ ਟੁੱਟਿਆ, ਨਿਫਟੀ ਵੀ ਹੋਇਆ ਕਮਜ਼ੋਰ

ਮੁੰਬਈ (ਭਾਸ਼ਾ) - ਪਿਛਲੇ ਕੁਝ ਸੈਸ਼ਨਾਂ 'ਚ ਸ਼ੇਅਰ ਬਾਜ਼ਾਰਾਂ 'ਚ ਆਈ ਤੇਜ਼ੀ ਦੇ ਦੌਰਾਨ ਨਿਵੇਸ਼ਕਾਂ ਦੀ ਮੁਨਾਫਾਵਸੂਲੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸਥਾਨਕ ਬਾਜ਼ਾਰ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਸੈਂਸੈਕਸ 171.62 ਅੰਕ ਡਿੱਗ ਕੇ 66,925.82 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 48.6 ਅੰਕਾਂ ਦੇ ਨੁਕਸਾਨ ਨਾਲ 19,784.55 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਦੀਆਂ ਕੰਪਨੀਆਂ ਵਿੱਚ ਇੰਫੋਸਿਸ, ਐੱਚਸੀਐੱਲ ਟੈਕ, ਅਲਟਰਾਟੈਕ ਸੀਮੈਂਟ, ਟੀਸੀਐੱਸ, ਬਜਾਜ ਫਾਈਨਾਂਸ ਅਤੇ ਨੇਸਲੇ ਘਾਟੇ ਵਿੱਚ ਸਨ।

ਦੂਜੇ ਪਾਸੇ ਭਾਰਤੀ ਸਟੇਟ ਬੈਂਕ, ਸਨ ਫਾਰਮਾ, ਆਈਸੀਆਈਸੀਆਈ ਬੈਂਕ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਮੁਨਾਫੇ ਵਿੱਚ ਕਾਰੋਬਾਰ ਕਰ ਰਹੇ ਸਨ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ ਸ਼ੁੱਧ ਰੂਪ ਨਾਲ 1,165.47 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.11 ਫ਼ੀਸਦੀ ਵਧ ਕੇ 79.55 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਹੋਰ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਘਾਟੇ 'ਚ ਰਿਹਾ। ਜਦਕਿ ਦੱਖਣੀ ਕੋਰੀਆ ਦਾ ਕੋਸਪੀ, ਅਤੇ ਹਾਂਗਕਾਂਗ ਦਾ ਹੈਂਗਸੇਂਗ ਮੁਨਾਫੇ 'ਚ ਰਿਹਾ।


author

rajwinder kaur

Content Editor

Related News