ਸ਼ੇਅਰ ਬਾਜ਼ਾਰ : ਸੈਂਸੈਕਸ 170 ਅੰਕ ਡਿੱਗਾ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ

Thursday, Feb 03, 2022 - 09:58 AM (IST)

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਲਗਾਤਾਰ ਤਿੰਨ ਦਿਨ ਤੋਂ ਜਾਰੀ ਤੇਜ਼ੀ ਅੱਜ ਰੁਕ ਗਈ ਅਤੇ ਦੋਵੇਂ ਸੂਚਕਾਂਕ ਲਾਲ ਨਿਸ਼ਾਨ 'ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 170 ਅੰਕ ਡਿੱਗ ਕੇ 59,386 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ । ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 45 ਅੰਕਾਂ ਦੀ ਗਿਰਾਵਟ ਨਾਲ 17,730 'ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਅੱਜ 30 ਅੰਕ ਡਿੱਗ ਕੇ 59,528 'ਤੇ ਖੁੱਲ੍ਹਿਆ ਸੀ। ਇਸਦੇ 30 ਸਟਾਕਾਂ ਵਿੱਚੋਂ 11 ਸਟਾਕ ਲਾਭ ਵਿੱਚ ਹਨ ਅਤੇ ਬਾਕੀ 19 ਗਿਰਾਵਟ ਵਿੱਚ ਵਪਾਰ ਕਰ ਰਹੇ ਹਨ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਕੱਲ੍ਹ ਦੇ 270.75 ਲੱਖ ਕਰੋੜ ਰੁਪਏ ਦੇ ਮੁਕਾਬਲੇ 270.25 ਲੱਖ ਕਰੋੜ ਰੁਪਏ ਹੈ। ਸੈਂਸੈਕਸ ਦੇ 191 ਸਟਾਕ ਉਪਰਲੇ ਸਰਕਟ ਵਿੱਚ ਹਨ ਅਤੇ 142 ਹੇਠਲੇ ਸਰਕਟ ਵਿੱਚ ਹਨ। 

ਟਾਪ ਗੇਨਰਜ਼

ਟਾਈਟਨ, ਏਸ਼ੀਅਨ ਪੇਂਟਸ, ਮਾਰੂਤੀ, ਆਈਟੀਸੀ, ਐਨਟੀਪੀਸੀ, ਮਹਿੰਦਰਾ ਐਂਡ ਮਹਿੰਦਰਾ,ਐਸਬੀਆਈ, ਰਿਲਾਇੰਸ, ਪਾਵਰਗ੍ਰਿਡ, ਐਚਡੀਐਫਸੀ ਬੈਂਕ , ਅਲਟਰਾਟੈਕ 

ਟਾਪ ਲੂਜ਼ਰਜ਼

ਐਚਡੀਐਫਸੀ ਲਿਮਟਿਡ, ਟੈਕ ਮਹਿੰਦਰਾ, ਇਨਫੋਸਿਸ, ਵਿਪਰੋ, ਬਜਾਜ ਫਾਈਨਾਂਸ, ਟਾਟਾ ਸਟੀਲ, ਇੰਡਸਇੰਡ ਬੈਂਕ, ਐਚਸੀਐਲ ਟੈਕ, ਸਨ ਫਾਰਮਾ, ਕੋਟਕ ਬੈਂਕ, ਵਿਪਰੋ, ਡਾ. ਰੈੱਡੀ ਅਤੇ ਏਅਰਟੈੱਲ , ਨੈਸਲੇ

ਨਿਫਟੀ ਦਾ ਹਾਲ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 45 ਅੰਕਾਂ ਦੀ ਗਿਰਾਵਟ ਨਾਲ 17,730 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸਟਾਕਾਂ 'ਚੋਂ 22 ਲਾਭ ਅਤੇ 28 ਹੇਠਾਂ ਕਾਰੋਬਾਰ ਕਰ ਰਹੇ ਹਨ।

ਟਾਪ ਗੇਨਰਜ਼

ਟਾਟਾ ਕੰਜ਼ਿਊਮਰ, ਟਾਟਾ ਮੋਟਰਜ਼, NTPC, ਇੰਡੀਅਨ ਆਇਲ, ਰਿਲਾਇੰਸ ਇੰਡਸਟਰੀਜ਼ 

ਟਾਪ ਲੂਜ਼ਰਜ਼

HDFC, ਇੰਡਸਇੰਡ ਬੈਂਕ, ਬਜਾਜ ਫਾਈਨਾਂਸ, ਅਡਾਨੀ ਪੋਰਟ , ਇਨਫੋਸਿਸ

ਇਹ ਵੀ ਪੜ੍ਹੋ : ਬਜਟ 2022 : ਜਾਣੋ ਕੀ ਹੋਇਆ ਮਹਿੰਗਾ-ਸਸਤਾ, ਕਿਸ ਨੂੰ ਮਿਲੀ ਰਾਹਤ ਤੇ ਕਿਸ 'ਤੇ ਵਧਿਆ ਬੋਝ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News