ਸ਼ੇਅਰ ਬਾਜ਼ਾਰ 'ਚ ਭੂਚਾਲ, ਸੈਂਸੈਕਸ 1448 ਅੰਕ ਤੇ ਨਿਫਟੀ 432 ਅੰਕ ਟੁੱਟਿਆ

Friday, Feb 28, 2020 - 04:19 PM (IST)

ਸ਼ੇਅਰ ਬਾਜ਼ਾਰ 'ਚ ਭੂਚਾਲ, ਸੈਂਸੈਕਸ 1448 ਅੰਕ ਤੇ ਨਿਫਟੀ 432 ਅੰਕ ਟੁੱਟਿਆ

ਮੁੰਬਈ — ਕੋਰੋਨਾ ਵਾਇਰਸ ਦੇ ਡਰ ਕਾਰਨ ਦੁਨੀਆ ਭਰ ਦੇ ਸ਼ੇਅਰ ਬਜ਼ਾਰਾਂ ਵਿਚ ਹਾਹਾਕਾਰ ਮਚਿਆ ਹੋਇਆ ਹੈ। ਹਫਤੇ ਦੇ ਆਖਰੀ ਦਿਨ ਕੋਰੋਨਾ ਵਾਇਰਸ ਦੀ ਮਹਾਂਮਾਰੀ ਵਧਣ ਦੇ ਖਦਸ਼ੇ ਨਾਲ ਗਲੋਬਲ ਅਰਥਵਿਵਸਥਾ 'ਤੇ ਗੰਭੀਰ ਅਸਰ ਪੈਣ ਦੇ ਖਦਸ਼ੇ ਕਾਰਨ ਦੁਨੀਆ ਭਰ ਦੇ ਬਜ਼ਾਰਾਂ ਵਿਚ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਕਾਰੋਬਾਰ ਦੇ ਆਖਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ। ਸੈਂਸੈਕਸ 1,448.37 ਅੰਕ ਯਾਨੀ ਕਿ 3.64 ਫੀਸਦੀ ਦੀ ਗਿਰਾਵਟ ਦੇ ਨਾਲ 38297.29 ਅੰਕ ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ 414.10 ਅੰਕ ਯਾਨੀ ਕਿ 3.56 ਅੰਕ ਡਿੱਗ ਕੇ 11219.20 ਅੰਕ 'ਤੇ ਬੰਦ ਹੋਇਆ ਹੈ। ਲਗਾਤਾਰ 6 ਦਿਨਾਂ ਤੋਂ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਭਾਰਤੀ ਬਾਜ਼ਾਰ  4.5 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਲੈ ਕੇ ਬੰਦ ਹੋਏ ਹਨ। ਅੱਜ ਬਾਜ਼ਾਰ ਨੂੰ ਕਿਸੇ ਵੀ ਸੈਕਟਰ ਤੋਂ ਸਹਾਰਾ ਨਹੀਂ ਮਿਲਿਆ। ਪੂਰੇ ਹਫਤੇ ਦੀ ਭਾਰੀ ਵਿਕਰੀ 'ਚ ਇੰਡੈਕਸ ਤੋਂ ਸਵਾ 3 ਲੱਖ ਕਰੋੜ ਰੁਪਏ ਦਾ ਮਾਰਕਿਟ ਕੈਪ ਸੁਆਹ ਹੋ ਗਿਆ। ਦੂਜੇ ਪਾਸੇ ਮਿਡ ਅਤੇ ਸਮਾਲ ਕੈਪ ਸ਼ੇਅਰਾਂ ਵਿਚ ਭਾਰੀ ਵਿਕਰੀ ਕਾਰਨ ਦਬਾਅ ਰਿਹਾ। ਬੰਬਈ ਸਟਾਕ ਐਕਸਚੇਂਜ ਦਾ ਮਿਡ ਕੈਪ ਅਤੇ ਸਮਾਲ ਕੈਪ ਇੰਡੈਕਸ 3% ਦੀ ਗਿਰਾਵਟ ਨਾਲ ਬੰਦ ਹੋਏ ਹਨ।

ਬੈਂਕਿੰਗ ਸ਼ੇਅਰਾਂ ਵਿਚ ਵੀ ਭਾਰੀ ਦਬਾਅ ਦੇ ਕਾਰਨ ਬੈਂਕ ਨਿਫਟੀ 3.25 ਫੀਸਦੀ ਟੁੱਟ ਕੇ 29200 ਦੇ ਕਰੀਬ ਬੰਦ ਹੋਇਆ ਹੈ। ਨਿਫਟੀ ਦਾ ਪੀ.ਐਸ.ਯੂ. ਬੈਂਕ ਇੰਡੈਕਸ ਕਰੀਬ 5 ਫੀਸਦੀ ਅਤੇ ਪੀ.ਵੀ.ਟੀ. ਬੈਂਕ ਇੰਡੈਕਸ 3 ਫੀਸਦੀ ਤੋਂ ਜ਼ਿਆਦਾ ਟੁੱਟ ਕੇ ਬੰਦ ਹੋਇਆ ਹੈ।
 

ਕਿਉਂ ਮੱਚ ਰਹੀ ਹੈ ਹਾਹਾਕਾਰ

ਕੋਰੋਨਾ ਦੇ ਕਹਿਰ ਨਾਲ ਬਾਜ਼ਾਰ  ਬੀਤੇ ਕੁਝ ਦਿਨਾਂ ਤੋਂ ਸਹਿਮਿਆਂ ਹੋਇਆ ਹੈ। ਜਿਵੇਂ-ਜਿਵੇਂ ਕੋਰੋਨਾ ਦਾ ਵਾਇਰਸ ਦੁਨੀਆ ਵਿਚ ਫੈਲ ਰਿਹਾ ਹੈ ਤਿਵੇਂ-ਤਿਵੇਂ ਇਕੁਇਟੀ ਮਾਰਕਿਟ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਇਸ ਤੋਂ ਇਲਾਵਾ ਖਰਾਬ ਗਲੋਬਲ ਸੈਂਟੀਮੈਂਟ ਦੇ ਕਾਰਨ ਅਮਰੀਕਾ ਅਤੇ ਏਸ਼ੀਆ ਬਜ਼ਾਰਾਂ ਵਿਚ ਵੀ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਗਲੋਬਲ ਸੰਕੇਤਾਂ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਦੇ ਕਾਰਨ ਸੈਂਟੀਮੈਂਟ ਹੋਰ ਵਿਗੜਿਆ ਹੈ। ਵੀਰਵਾਰ ਨੂੰ ਡਾਓ ਜੋਂਸ 'ਚ 900 ਅੰਕਾਂ ਦੀ ਗਿਰਾਵਟ ਰਹੀ ਜਿਸ ਦਾ ਸਾਫ ਅਸਰ ਭਾਰਤੀ ਬਜ਼ਾਰ 'ਤੇ ਵੀ ਦੇਖਿਆ ਜਾ ਰਿਹਾ ਹੈ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਅੱਜ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚ ਫਾਰਮਾ, ਐਫ.ਐਮ.ਸੀ.ਜੀ., ਨਿੱਜੀ ਬੈਂਕ, ਆਟੋ, ਮੀਡੀਆ, ਆਈ.ਟੀ., ਰੀਅਲਟੀ, ਮੈਟਲ ਅਤੇ ਪੀ.ਐਸ.ਯੂ. ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਆਈ.ਓ.ਸੀ., ਮਾਰੂਤੀ

ਟਾਪ ਲੂਜ਼ਰਜ਼

ਸਨ ਫਾਰਮਾ, ਬ੍ਰਿਟਾਨੀਆ, ਟਾਇਟਨ, ਗ੍ਰਾਸਿਮ, ਐਕਸਿਸ ਬੈਂਕ, ਇਨਫਰਾਟੈਲ, ਏਸ਼ੀਅਨ ਪੇਂਟਰਸ ਕੋਟਕ ਮਹਿੰਦਰਾ ਬੈਂਕ, ਬਜਾਜ ਫਿਨਸਰ, ਵਿਪਰੋ, ਜੇਐਸਡਬਲਯੂ ਸਟੀਲ, ਓਐਨਜੀਸੀ, ਜੀ ਲਿਮਟਿਡ, ਯੂਪੀਐਲ, ਐਚਸੀਐਲ ਟੇਕ, ਐਸਬੀਆਈ, ਇੰਡਸਾਈਡ ਬੈਂਕ, ਹੀਰੋ ਮੋਟੋਕਾਰਪ

ਘਰੇਲੂ ਬਾਜ਼ਾਰ  'ਚ ਇਸ ਤੋਂ ਪਹਿਲਾਂ ਇਨ੍ਹਾਂ ਦਿਨਾਂ 'ਚ ਆਈ ਵੱਡੀ ਗਿਰਾਵਟ

  1.         28 ਫਰਵਰੀ 2020 ਨੂੰ 2.69 ਫੀਸਦੀ 
  2.           1 ਫਰਵਰੀ 2020 ਨੂੰ 2.99 ਫੀਸਦੀ
  3.           5 ਅਕਤੂਬਰ, 2018 ਨੂੰ 2.67 ਫੀਸਦੀ
  4.         11 ਨਵੰਬਰ 2016 ਨੂੰ 2.69 ਫੀਸਦੀ
  5.         11 ਫਰਵਰੀ 2016 ਨੂੰ 3.32 ਫੀਸਦੀ
  6.         24 ਅਗਸਤ 2015 ਨੂੰ 5.92 ਫੀਸਦੀ
  7.           6 ਮਈ, 2015 ਨੂੰ 2.74 ਫੀਸਦੀ
  8.           6 ਜਨਵਰੀ 2015 ਨੂੰ 3.00 ਫੀਸਦੀ

Related News