ਬਾਜ਼ਾਰ 'ਚ ਗਿਰਾਵਟ : ਸੈਂਸੈਕਸ 176 ਅੰਕ ਟੁੱਟਾ, ਨਿਫਟੀ 11,400 ਦੇ ਹੇਠਾਂ

Monday, Aug 13, 2018 - 09:23 AM (IST)

ਬਾਜ਼ਾਰ 'ਚ ਗਿਰਾਵਟ : ਸੈਂਸੈਕਸ 176 ਅੰਕ ਟੁੱਟਾ, ਨਿਫਟੀ 11,400 ਦੇ ਹੇਠਾਂ

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਭਾਰਤੀ ਸਟਾਕ ਮਾਰਕੀਟ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 176.04 ਅੰਕ ਡਿੱਗ ਕੇ 37,693.19 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਵੀ 59 ਅੰਕ ਦੀ ਗਿਰਾਵਟ ਨਾਲ 11,369 'ਤੇ ਖੁੱਲ੍ਹਾ।
ਸ਼ੁਰੂ ਦੇ ਕਾਰੋਬਾਰ ਦੌਰਾਨ ਬੀ. ਐੱਸ. ਈ. ਮਿਡ ਕੈਪ 65 ਅੰਕ ਕਮਜ਼ੋਰ ਹੋ ਕੇ ਕਾਰੋਬਾਰ ਕਰ ਰਿਹਾ ਹੈ, ਜਦੋਂ ਬੈਂਕ ਨਿਫਟੀ 'ਚ 273 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਐੱਨ. ਐੱਸ. ਈ. 'ਚ ਨਿਫਟੀ ਆਟੋ ਅਤੇਨਿਫਟੀ ਮੈਟਲ ਵੀ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਨਿਫਟੀ ਮੈਟਲ ਵੀ ਕਮਜ਼ੋਰ ਦਿਸਿਆ। ਹਾਲਾਂਕਿ ਨਿਫਟੀ ਐੱਫ. ਐੱਮ. ਸੀ. ਜੀ., ਆਈ. ਟੀ. ਅਤੇ ਫਾਰਮਾ ਹਰੇ ਨਿਸ਼ਾਨ 'ਤੇ ਪਰਤ ਆਏ ਹਨ।
ਉੱਥੇ ਹੀ, ਨਿਫਟੀ ਅਤੇ ਸੈਂਸੈਕਸ ਦੋਹਾਂ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਕੋਲ ਇੰਡੀਆ ਟਾਪ ਸਟਾਕ 'ਚ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਨਿਫਟੀ 'ਚ ਟੈੱਕ ਮਹਿੰਦਰਾ, ਗੇਲ,  ਐੱਚ. ਸੀ. ਐੱਲ. ਟੈੱਕ, ਸਿਪਲਾ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 'ਚ ਸਨ ਫਾਰਮਾ, ਵਿਪਰੋ, ਆਈ. ਟੀ. ਸੀ., ਇੰਫੋਸਿਸ 'ਚ ਤੇਜ਼ੀ ਦੇਖਣ ਨੂੰ ਮਿਲੀ।

ਗਲੋਬਲ ਬਾਜ਼ਾਰਾਂ 'ਚ ਗਿਰਾਵਟ :
ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਅਮਰੀਕਾ ਵੱਲੋਂ ਰੂਸ ਖਿਲਾਫ ਪਾਬੰਦੀ ਲਾਉਣ ਅਤੇ ਤੁਰਕੀ ਦੇ ਸਾਮਾਨ 'ਤੇ ਦਰਾਮਦ ਡਿਊਟੀ ਵਧਾਏ ਜਾਣ ਦੀ ਖਬਰ ਨਾਲ ਸੰਸਾਰਕ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ ਹਨ ਅਤੇ ਅੱਜ ਏਸ਼ੀਆਈ ਬਾਜ਼ਾਰਾਂ 'ਚ ਵੀ ਸੁਸਤੀ ਦੇਖਣ ਨੂੰ ਮਿਲੀ ਹੈ। ਜਾਪਾਨ ਦਾ ਨਿੱਕੇਈ ਅਤੇ ਅਤੇ ਐੱਨ. ਐੱਸ. ਈ.-50 ਦਾ ਸਿੰਗਾਪੁਰ-ਟ੍ਰੇਡਡ ਐੱਸ. ਜੀ. ਐਕਸ. ਨਿਫਟੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਸਿੰਗਾਪੁਰ-ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 65 ਅੰਕ ਡਿੱਗ ਕੇ 11,366 'ਤੇ, ਜਦੋਂ ਕਿ ਜਾਪਾਨ ਦਾ ਬਾਜ਼ਾਰ ਨਿੱਕੇਈ 1.6 ਫੀਸਦੀ ਡਿੱਗ ਕੇ 21,942 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਵੀ 1.6 ਫੀਸਦੀ ਦੀ ਗਿਰਾਵਟ 'ਚ ਦਿਸਿਆ। ਹਾਂਗਕਾਂਗ ਦਾ ਹੈਂਗ ਸੇਂਗ 1.8 ਫੀਸਦੀ ਕਮਜ਼ੋਰੀ ਨਾਲ ਕਾਰੋਬਾਰ ਕਰਦਾ ਨਜ਼ਰ ਅਇਆ।


Related News