ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੈਕਸ 1,250 ਅੰਕ ਡਿੱਗ ਕੇ 49,000 ਤੋਂ ਥੱਲ੍ਹੇ

Monday, Apr 05, 2021 - 10:38 AM (IST)

ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੈਕਸ 1,250 ਅੰਕ ਡਿੱਗ ਕੇ 49,000 ਤੋਂ ਥੱਲ੍ਹੇ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਤੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਦਿਨ ਵਿਚ 1 ਲੱਖ ਤੋਂ ਪਾਰ ਹੋਣ ਵਿਚਕਾਰ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਕਮਜ਼ੋਰੀ ਵਿਚ ਖੁੱਲ੍ਹਣ ਤੋਂ ਬਾਅਦ 2 ਫ਼ੀਸਦੀ ਤੋਂ ਵੱਧ ਗਿਰਾਵਟ ਵਿਚ ਚਲੇ ਗਏ ਹਨ। ਬੀ. ਐੱਸ. ਈ. ਸੈਂਸੈਕਸ ਤਕਰੀਬਨ 10.30 ਵਜੇ 1257.42 ਅੰਕ ਯਾਨੀ 2.31 ਫ਼ੀਸਦੀ ਦੀ ਗਿਰਾਵਟ ਨਾਲ 48,772.41 ਦੇ ਪੱਧਰ 'ਤੇ ਆ ਗਿਆ। ਉੱਥੇ ਹੀ, ਐੱਨ. ਐੱਸ. ਈ. ਦਾ ਨਿਫਟੀ 323.10 ਅੰਕ ਯਾਨੀ 2.17 ਫ਼ੀਸਦੀ ਡਿੱਗ ਕੇ 14,544.25 ਦੇ ਪੱਧਰ 'ਤੇ ਆ ਗਿਆ। ਬੀ. ਐੱਸ. ਈ. ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ ਕਾਰੋਬਾਰ ਦੇ ਸ਼ੁਰੂ ਵਿਚ 6 ਵਿਚ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਬਾਕੀ ਗਿਰਾਵਟ ਵਿਚ ਸਨ।

PunjabKesari

ਸਟਾਕਸ ਦਾ ਹਾਲ-
ਨਿਫਟੀ 50 ਵਿਚ ਕਾਰੋਬਾਰ ਦੇ ਸ਼ੁਰੂ ਵਿਚ ਜੇ. ਐੱਸ. ਡਬਲਿਊ. ਸਟੀਲ, ਇੰਫੋਸਿਸ, ਵਿਪਰੋ, ਟਾਟਾ ਸਟੀਲ, ਗ੍ਰਾਸਿਮ ਵਿਚ 1 ਤੋਂ 2.30 ਫ਼ੀਸਦੀ ਵਿਚਕਾਰ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਕਿ ਇੰਡਸਇੰਡ ਬੈਂਕ, ਬਜਾਜ ਫਾਈਨੈਂਸ, ਬਜਾਜ ਆਟੋ, ਐੱਸ. ਬੀ. ਆਈ ਅਤੇ ਐਕਸਿਸ ਬੈਂਕ 2 ਤੋਂ 3 ਫ਼ੀਸਦੀ ਵਿਚਕਾਰ ਗਿਰਾਵਟ ਵਿਚ ਸਨ।

ਇਹ ਵੀ ਪੜ੍ਹੋ- ਸੋਨੇ 'ਚ ਸਾਲ ਦੀ ਪਹਿਲੀ ਤਿਮਾਹੀ 'ਚ 5,000 ਰੁਪਏ ਦੀ ਗਿਰਾਵਟ, ਜਾਣੋ ਮੁੱਲ

ਬੀ. ਐੱਸ. ਈ. ਵਿਚ ਸੇਲ, ਐੱਨ. ਆਈ. ਆਈ. ਟੀ., ਮੈਗਮਾ, ਰੈਲੀਗੇਅਰ, ਅਡਾਨੀ ਪਾਵਰ ਵਿਚ ਬੜ੍ਹਤ ਦੇਖਣ ਨੂੰ ਮਿਲੀ। ਇੰਡੀਅਨ ਹੋਟਲਸ, ਐਸਟ੍ਰਾਜ਼ੇਨਕਾ, ਆਈ. ਓ. ਬੀ., ਯੂ. ਬੀ. ਐੱਲ., ਪੀ. ਵੀ. ਆਰ. ਲਾਲ ਨਿਸ਼ਾਨ 'ਤੇ ਸਨ। ਇਸ ਦੇ ਨਾਲ ਹੀ ਬੀ. ਐੱਸ. ਈ. ਮਿਡ, ਸਮਾਲ ਤੇ ਲਾਰਜ ਕੈਪ ਇੰਡੈਕਸ ਵਿਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦੇ ਸੈਕਟਰਲ ਇੰਡੈਕਸ ਵਿਚ ਆਈ. ਟੀ. ਵਿਚ ਤੇਜ਼ੀ ਹੈ। ਪਹਿਲਾਂ ਨਿਫਟੀ ਮੈਟਲ ਵੀ ਹਰੇ ਨਿਸ਼ਾਨ 'ਤੇ ਸੀ।

ਗਲੋਬਲ ਬਾਜ਼ਾਰ-
ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਅਮਰੀਕਾ ਵਿਚ ਪਿਛਲੇ ਮਹੀਨੇ ਨੌਕਰੀਆਂ ਦੇ ਅੰਕੜੇ ਬਿਹਤਰ ਰਹਿਣ ਨਾਲ ਡਾਓ ਫਿਊਚਰਜ਼ ਵਿਚ 200 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ- ਬੈਂਕ FD ਨਹੀਂ, ਡਾਕਘਰ ਦੀ ਇਸ ਸਕੀਮ 'ਤੇ ਬੰਪਰ ਕਮਾਈ ਕਰਨ ਦਾ ਮੌਕਾ

ਉੱਥੇ ਹੀ, ਕਈ ਏਸ਼ੀਆਈ ਬਾਜ਼ਾਰ ਅੱਜ ਬੰਦ ਹੋਣ ਵਿਚਕਾਰ ਜਾਪਾਨ ਦੇ ਨਿੱਕੇਈ ਵਿਚ 229 ਅੰਕ ਦਾ ਉਛਾਲ ਦੇਖਣ ਨੂੰ ਮਿਲਿਆ। ਆਸਟ੍ਰੇਲੀਆ, ਚੀਨ ਅਤੇ ਹਾਂਗਕਾਂਗ ਦੇ ਬਾਜ਼ਾਰ ਸੋਮਵਾਰ ਨੂੰ ਬੰਦ ਹਨ, ਜਦੋਂ ਕਿ ਦੱਖਣੀ ਕੋਰੀਆ ਦੇ ਕੋਸਪੀ ਵਿਚ 0.1 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ ਵੀ 0.3 ਫ਼ੀਸਦੀ ਦੀ ਗਿਰਾਵਟ ਨਾਲ 14,897 'ਤੇ ਕਾਰੋਬਾਰ ਕਰ ਰਿਹਾ ਸੀ।


 


author

Sanjeev

Content Editor

Related News