ਵੱਡੀ ਗਿਰਾਵਟ ਦੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 354 ਅੰਕ ਟੁੱਟਿਆ

Wednesday, Apr 10, 2019 - 04:22 PM (IST)

ਵੱਡੀ ਗਿਰਾਵਟ ਦੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 354 ਅੰਕ ਟੁੱਟਿਆ

ਨਵੀਂ ਦਿੱਲੀ—ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਤੇਜ਼ ਗਿਰਾਵਟ ਹੋਈ। ਸੈਂਸੈਕਸ 353.87 ਅੰਕ ਦੀ ਗਿਰਾਵਟ ਨਾਲ 38,585.35 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਇਸ ਨੇ 38,542.28 ਦਾ ਹੇਠਲਾ ਪੱਧਰ ਛੂਹਿਆ ਹੈ। ਨਿਫਟੀ ਦੇ ਕਲੋਜਿੰਗ 87.65 ਪੁਆਇੰਟ ਹੇਠਾਂ 11,584.30 'ਤੇ ਹੋਈ। ਇੰਟਰਾ-ਡੇਅ 'ਚ ਇਹ 11,571.75 ਦੇ ਪੱਧਰ ਤੱਕ ਫਿਸਲਿਆ। 
ਸੈਂਸੈਕਸ ਦੇ 30 'ਚੋਂ 23 ਅਤੇ ਨਿਫਟੀ ਦੀ 50 'ਚੋਂ 29 ਸ਼ੇਅਰ ਨੁਕਸਾਨ 'ਚ ਰਹੇ। ਐੱਨ.ਐੱਸ.ਈ. 'ਤੇ ਭਾਰਤੀ ਏਅਰਟੈੱਲ ਦੇ ਸ਼ੇਅਰ 'ਚ 4 ਫੀਸਦੀ ਗਿਰਾਵਟ ਰਹੀ। ਹਿੰਡਾਲਕੋ 2.50 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ। ਐੱਨ.ਐੱਸ.ਈ. ਦੇ 11 'ਚੋਂ 8 ਸੈਕਟਰ ਇੰਡੈਕਸ ਗਿਰਾਵਟ ਦੇ ਨਾਲ ਬੰਦ ਹੋਏ। ਫਾਈਨੈਂਸ਼ੀਅਲ ਸਰਵਿਸੇਜ਼ ਇੰਡੈਕਸ 1.13 ਦੇ ਨੁਕਸਾਨ 'ਚ ਰਿਹਾ। ਦੂਜੇ ਪਾਸੇ ਰਿਐਲਟੀ ਇੰਡੈਕਸ 1.13 ਫੀਸਦੀਸ ਦੇ ਵਾਧੇ ਦੇ ਨਾਲ ਬੰਦ ਹੋਇਆ ਹੈ।


author

Aarti dhillon

Content Editor

Related News