ਸੈਂਸੈਕਸ 35798 ਅੰਕ 'ਤੇ ਅਤੇ ਨਿਫਟੀ 10960 ਦੇ ਪਾਰ ਬੰਦ

Monday, Jan 22, 2018 - 03:59 PM (IST)

ਸੈਂਸੈਕਸ 35798 ਅੰਕ 'ਤੇ ਅਤੇ ਨਿਫਟੀ 10960 ਦੇ ਪਾਰ ਬੰਦ

ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਨੇ ਕਾਰੋਬਾਰ ਦੇ ਦੌਰਾਨ ਅੱਜ ਨਵੇਂ ਰਿਕਾਰਡ ਬਣਾਇਆ। ਕਾਰੋਬਾਰ ਦੇ ਦੌਰਾਨ ਅੱਜ ਸੈਂਸੈਕਸ 35,827 ਦੇ ਪੱਧਰ ਨੂੰ ਛੂਣ ਨੂੰ ਕਾਮਯਾਬ ਹੋਇਆ ਉੱਥੇ ਨਿਫਟੀ ਨੇ 10,975 ਅੰਕ ਤੱਕ ਪਹੁੰਚ ਕੇ ਨਵਾਂ ਰਿਕਾਰਡ ਬਣਾਇਆ। ਕਾਰੋਬਾਰ ਦੇ ਅੰਤ 'ਚ ਵੀ ਅੱਜ ਬਾਜ਼ਾਰ ਨਵਾਂ ਰਿਕਾਰਡ ਬਣਾ ਕੇ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 286.43 ਅੰਕ 0.81 ਫੀਸਦੀ ਚੜ੍ਹ ਕੇ 35,798.01 'ਤੇ ਅਤੇ ਨਿਫਟੀ 71.50 ਅੰਕ ਯਾਨੀ 0.66 ਫੀਸਦੀ ਵਧ ਕੇ 10,966.20 'ਤੇ ਬੰਦ ਹੋਇਆ ਹੈ।

ਬਾਜ਼ਾਰ 'ਚ ਤੇਜ਼ੀ ਦਾ ਕਾਰਨ
ਮਾਹਰਾਂ ਦੇ ਅਨੁਸਾਰ ਕੁਝ ਸਾਮਾਨ ਅਤੇ ਸੇਵਾਵਾਂ 'ਤੇ ਜੀ.ਐੱਸ.ਟੀ. ਦਰਾਂ ਨੂੰ ਹੋਰ ਘੱਟ ਕਰਨ ਦੇ ਸਰਕਾਰ ਦੇ ਫੈਸਲੇ ਨਾਲ ਬਾਜ਼ਾਰ 'ਚ ਸ਼ੁਰੂਆਤੀ ਮਾਹੌਲ ਸਕਾਰਾਤਮਕ ਰਿਹਾ। ਕੰਪਨੀਆਂ ਦੇ ਸ਼ੁੱਧ ਲਾਭ 'ਚ 15 ਤੋਂ 20 ਫੀਸਦੀ ਦੇ ਵਾਧੇ ਨਾਲ ਬਾਜ਼ਾਰ ਪ੍ਰਦਰਸ਼ਨ 'ਚ ਵੱਡਾ ਬਦਲਾਅ ਦੇਖਿਆ ਜਾ ਰਿਹਾ ਹੈ।

ਮਿਡ-ਸਮਾਲਕੈਪ ਸ਼ੇਅਰਾਂ 'ਚ ਤੇਜ਼ੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੇਕਸ 0.6 ਫੀਸਦੀ ਦੇ ਵਾਧੇ ਨਾਲ 17,876.5 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੇਕਸ ਕਰੀਬ 1 ਫੀਸਦੀ ਦੀ ਮਜ਼ਬੂਤੀ ਨਾਲ 21,507.5 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ.ਐੱਸ.ਈ. ਦਾ ਸਮਾਸਕੈਪ ਇੰਡੇਕਸ 0.8 ਫੀਸਦੀ ਦੇ ਉਛਾਲ ਨਾਲ 19,608 ਦੇ ਪੱਧਰ 'ਤੇ ਬੰਦ ਹੋਇਆ ਹੈ।


ਬੈਂਕ ਨਿਫਟੀ 'ਚ ਵਾਧਾ
ਅੱਜ ਆਈ.ਟੀ. ਬੈਂਕਿੰਗ, ਰਿਅਲਟੀ, ਕੈਪੀਟਲ ਗੁਡਸ, ਕਨਜ਼ਿਊਮਰ ਡਿਊਰੇਬਲਸ ਅਤੇ ਤੇਲ ਅਤੇ ਗੈਸ ਸ਼ੇਅਰਾਂ 'ਚ ਖਰੀਦਾਰੀ ਦਿਖੀ ਹੈ। ਬੈਂਕ ਨਿਫਟੀ 0.5 ਫੀਸਦੀ ਦੇ ਉਛਾਲ ਦੇ ਨਾਲ 27,041 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦਾ ਆਈ.ਟੀ. ਇਡੇਕਸ 2 ਫੀਸਦੀ ਦੀ ਮਜ਼ਬੂਤੀ ਦੇ ਨਾਲ ਬੰਦ ਹੋਇਆ ਹੈ। ਬੀ.ਐੱਸ.ਈ. ਦੇ ਰਿਅਲਟੀ ਇੰਡੇਕਸ 'ਚ 2 ਫੀਸਦੀ, ਕੈਪੀਟਲ ਗੁਡਸ ਇੰਡੇਕਸ 'ਚ 1.8 ਫੀਸਦੀ ਹੈ। ਹਾਲਾਂਕਿ ਮੇਟਲ ਅਤੇ ਪੀ.ਐੱਸ.ਯੂ. ਬੈਂਕ ਸ਼ੇਅਰਾਂ 'ਚ ਵਿਕਵਾਲੀ ਦੇਖਣ ਨੂੰ ਮਿਲੀ ਹੈ।

ਟਾਪ ਗੇਨਰਸ
ਟੀ.ਸੀ.ਐੱਸ., ਰਿਲਾਇੰਸ, ਐਕਸਿਸ ਬੈਂਕ, ਓ.ਐੱਨ.ਜੀ.ਸੀ. ਟੇਕ ਮਹਿੰਦਰਾ, ਭੇਲ

ਟਾਪ ਲੂਜ਼ਰਸ
ਐੱਚ.ਪੀ.ਸੀ.ਐੱਲ, ਆਈਡਿਆ, ਗੇਲ, ਵਿਪਰੋ. ਬੀ.ਪੀ.ਸੀ.ਐੱਲ, ਟਾਟਾ, ਮੋਟਰਸ, ਏਸ਼ੀਆਈ ਪੇਂਟ, ਐੱਚ.ਡੀ.ਐੱਫ.ਸੀ


Related News