ਨਵੇਂ ਸਿਖ਼ਰ ''ਤੇ ਸ਼ੇਅਰ ਬਾਜ਼ਾਰ , ਸੈਂਸੈਕਸ 60,737 ਤੇ ਨਿਫਟੀ 18,162 ਦੇ ਪੱਧਰ ''ਤੇ ਬੰਦ

Wednesday, Oct 13, 2021 - 04:18 PM (IST)

ਨਵੇਂ ਸਿਖ਼ਰ ''ਤੇ ਸ਼ੇਅਰ ਬਾਜ਼ਾਰ , ਸੈਂਸੈਕਸ 60,737 ਤੇ ਨਿਫਟੀ 18,162 ਦੇ ਪੱਧਰ ''ਤੇ ਬੰਦ

ਮੁੰਬਈ - ਅੱਜ ਬਾਜ਼ਾਰ ਵਿੱਚ ਇੱਕ ਸ਼ਾਨਦਾਰ ਰੈਲੀ ਦੇਖਣ ਨੂੰ ਮਿਲੀ ਹੈ। ਸੈਂਸੈਕਸ, ਨਿਫਟੀ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਹੇ। ਦੂਜੇ ਪਾਸੇ ਬੈਂਕ ਨਿਫਟੀ ਵੀ ਰਿਕਾਰਡ ਉੱਚੇ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ। ਦੂਜੇ ਪਾਸੇ ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਚੰਗਾ ਲਾਭ ਦੇਖਣ ਨੂੰ ਮਿਲਿਆ ਹੈ। ਬੀ.ਐਸ.ਈ. ਮਿਡਕੈਪ ਇੰਡੈਕਸ 1.62 ਫੀਸਦੀ ਅਤੇ ਸਮਾਲਕੈਪ ਇੰਡੈਕਸ 0.63 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।

ਕਾਰੋਬਾਰ ਦੇ ਅੰਤ 'ਤੇ ਸੈਂਸੈਕਸ 452.74 ਅੰਕ ਜਾਂ 0.75 ਫੀਸਦੀ ਦੇ ਵਾਧੇ ਨਾਲ 60,737.05 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 169.80 ਅੰਕ ਭਾਵ 0.94 ਫੀਸਦੀ ਦੇ ਵਾਧੇ ਨਾਲ 18,161.75 'ਤੇ ਬੰਦ ਹੋਇਆ।

ਬਾਜ਼ਾਰ ਦੀ ਤੇਜ਼ੀ ਦੇ ਕਾਰਨ

  • ਅਗਲੇ ਸਾਲ ਤਕ ਭਾਰਤ ਦੀ ਵਿਕਾਸ ਦਰ ਵਿਸ਼ਵ ਵਿੱਚ ਸਭ ਤੋਂ ਤੇਜ਼ ਰਹੇਗੀ: ਆਈਐਮਐਫ
  • ਪ੍ਰਚੂਨ ਮਹਿੰਗਾਈ 5 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ
  • ਕੰਪਨੀਆਂ ਨੂੰ ਚੰਗੇ ਤਿਮਾਹੀ ਨਤੀਜਿਆਂ ਦੀ ਉਮੀਦ 
  • ਟੀਕਾਕਰਨ ਦੀ ਤੀਬਰਤਾ ਨੇ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਇਆ 
  • ਸਰਕਾਰ ਉਦਯੋਗਾਂ ਦੀ ਸਹਾਇਤਾ ਲਈ ਨਿਰੰਤਰ ਯਤਨ ਕਰ ਰਹੀ 

ਮੰਗਲਵਾਰ ਨੂੰ ਸੈਂਸੈਕਸ ਲਾਲ ਨਿਸ਼ਾਨ 'ਤੇ ਖੁੱਲ੍ਹਿਆ

ਮੰਗਲਵਾਰ ਨੂੰ ਸੈਂਸੈਕਸ 117.08 ਅੰਕ ਭਾਵ 0.19 ਫ਼ੀਸਦੀ ਦੀ ਗਿਰਾਵਟ ਨਾਲ 60018.70 'ਤੇ ਖੁੱਲ੍ਹਿਆ। ਦੂਜੇ ਪਾਸੇ ਨਿਫਟੀ 11.70 ਅੰਕਾਂ ਭਾਵ 0.07 ਫੀਸਦੀ ਦੀ ਗਿਰਾਵਟ ਦੇ ਨਾਲ 17934.30 ਦੇ ਪੱਧਰ 'ਤੇ ਖੁੱਲ੍ਹਿਆ।

ਪਿਛਲੇ ਸੈਸ਼ਨ 'ਚ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਇਆ

ਪਿਛਲੇ ਸੈਸ਼ਨ ਵਿੱਚ, ਸ਼ੇਅਰ ਬਾਜ਼ਾਰ ਦਿਨ ਦੇ ਉਤਰਾਅ -ਚੜ੍ਹਾਅ ਦੇ ਬਾਅਦ ਹਰੇ ਨਿਸ਼ਾਨ ਤੇ ਬੰਦ ਹੋਇਆ। ਸੈਂਸੈਕਸ 148.53 ਅੰਕ ਭਾਵ 0.25 ਫੀਸਦੀ ਦੇ ਵਾਧੇ ਨਾਲ 60,284.31 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 46.00 ਅੰਕਾਂ ਭਾਵ 0.26 ਫੀਸਦੀ ਦੇ ਵਾਧੇ ਨਾਲ 17,991.95 'ਤੇ ਬੰਦ ਹੋਇਆ।


author

Harinder Kaur

Content Editor

Related News