ਸ਼ੇਅਰ ਬਜ਼ਾਰ 'ਚ ਪਰਤੀ ਰੌਣਕ, ਸੈਂਸੈਕਸ ਤੇ ਨਿਫਟੀ ਦੀ ਸ਼ੁਰੂਆਤ ਵਾਧੇ ਨਾਲ

02/19/2020 10:28:27 AM

ਮੁੰਬਈ — ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਬੁੱਧਵਾਰ ਨੂੰ ਸ਼ੇਅਰ ਬਜ਼ਾਰ ਜ਼ੋਰਦਾਰ ਵਾਧੇ ਨਾਲ ਖੁੱਲਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 338.22 ਅੰਕ ਯਾਨੀ ਕਿ 0.83 ਫੀਸਦੀ ਦੇ ਵਾਧੇ ਨਾਲ 41,232.60 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 110.85 ਅੰਕ ਯਾਨੀ ਕਿ 0.92 ਫੀਸਦੀ ਦੇ ਵਾਧੇ ਨਾਲ 12,102.85 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਦਿੱਗਜਾਂ ਦੇ ਨਾਲ ਮਿਡਕੈਪ ਦੇ ਸ਼ੇਅਰ ਵੀ ਤੇਜ਼ ਨਜ਼ਰ ਆ ਰਹੇ ਹਨ। ਬੰਬਈ ਸਟਾਕ ਐਕਸਚੇਂਜ ਦਾ ਮਿਡਕੈਪ ਇੰਡੈਕਸ 0.93 ਫੀਸਦੀ ਦਾ ਵਾਧਾ ਦਿਖਾ ਰਿਹਾ ਹੈ। ਇਸ ਦੇ ਨਾਲ ਹੀ ਸਮਾਲਕੈਪ ਸ਼ੇਅਰਾਂ ਵਿਚ ਖਰੀਦਦਾਰੀ ਨਜ਼ਰ ਆ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 0.67 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਤੇਲ-ਗੈਸ ਸ਼ੇਅਰਾਂ ਵਿਚ ਵੀ ਅੱਜ ਮਜ਼ਬੂਤੀ ਨਜ਼ਰ ਆ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਆਇਲ ਐਂਡ ਗੈਸ ਇੰਡੈਕਸ 0.75 ਫੀਸਦੀ ਦੀ ਤੇਜ਼ੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ।

ਅੱਜ ਦੇ ਕਾਰੋਬਾਰ 'ਚ ਨਿਫਟੀ ਦੇ ਸਾਰੇ ਸੈਕਟਰ ਇੰਡੈਕਸ ਹਰੇ ਨਿਸ਼ਾਨ 'ਚ ਹਨ। ਨਿਫਟੀ ਦੇ ਫਾਰਮਾ ਇੰਡੈਕਸ 'ਚ 1.81 ਫੀਸਦੀ ਫੀਸਦੀ, ਪੀ.ਐਸ.ਯੂ. ਬੈਂਕ ਇੰਡੈਕਸ 'ਚ 1.32 ਫੀਸਦੀ ਅਤੇ ਰੀਅਲਟੀ ਇੰਡੈਕਸ ਵਿਚ 1.30 ਫੀਸਦੇ ਦਾ ਵਾਧਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਮੈਟਲ ਇੰਡੈਕਸ 'ਚ 1.74 ਫੀਸਦੀ ਅਤੇ ਆਟੋ ਇੰਡੈਕਸ 'ਚ 0.84 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕਿੰਗ ਸ਼ੇਅਰਾਂ ਵਿਚ ਵੀ ਮਜ਼ਬੂਤੀ ਦਿਖ ਰਹੀ ਹੈ। ਬੈਂਕ ਨਿਫਟੀ 0.95 ਫੀਸਦੀ ਦੀ ਤੇਜ਼ੀ ਨਾਲ 30,854 ਦੇ ਆਸਪਾਸ ਨਜ਼ਰ ਆ ਰਿਹਾ ਹੈ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਖੁੱਲ੍ਹੇ। ਇਨ੍ਹਾਂ 'ਚ ਮੀਡੀਆ, ਪ੍ਰਾਈਵੇਟ ਬੈਂਕ, ਆਈ.ਟੀ., ਐਫ.ਐਮ.ਸੀ.ਜੀ., ਆਟੋ, ਰੀਅਲਟੀ, ਫਾਰਮਾ, ਮੈਟਲ ਅਤੇ ਪੀ.ਐਸ.ਯੂ. ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਕੋਲ ਇੰਡੀਆ, ਇੰਫਰਾਟੈੱਲ, ਇੰਡਸਇੰਡ ਬੈਂਕ, ਕੋਟਕ ਮਹਿੰਦਰਾ ਬੈਂਕ, ਐਸ.ਬੀ.ਆਈ., ਐਨ.ਟੀ.ਪੀ.ਸੀ., ਓ.ਐਨ.ਜੀ.ਸੀ., ਟਾਟਾ ਸਟੀਲ, ਐਚ.ਸੀ.ਐਲ. ਟੇਕ ਅਤੇ ਵੇਦਾਂਤ ਲਿਮਟਿਡ

ਟਾਪ ਲੂਜ਼ਰਜ਼

ਯੈੱਸ ਬੈਂਕ


Related News