ਸੈਂਸੈਕਸ 43 ਹਜ਼ਾਰ ਤੋਂ ਪਾਰ, ਨਿਫਟੀ ਵੀ 12,700 ਤੋਂ ਉੱਪਰ ਬੰਦ

Friday, Nov 13, 2020 - 04:44 PM (IST)

ਸੈਂਸੈਕਸ 43 ਹਜ਼ਾਰ ਤੋਂ ਪਾਰ, ਨਿਫਟੀ ਵੀ 12,700 ਤੋਂ ਉੱਪਰ ਬੰਦ

ਮੁੰਬਈ— ਸ਼ੁੱਕਰਵਾਰ ਨੂੰ ਬਾਜ਼ਾਰ 'ਚ ਹਲਕੀ ਮਜਬੂਤੀ ਵੇਖਣ ਨੂੰ ਮਿਲੀ। ਸੈਂਸੈਕਸ 86 ਅੰਕ ਚੜ੍ਹ ਗਿਆ, ਜਦੋਂ ਕਿ ਨਿਫਟੀ 12,700 ਤੋਂ ਪਾਰ ਹੋਣ 'ਚ ਸਫ਼ਲ ਰਿਹਾ। ਬੀ. ਐੱਸ. ਈ. ਸੈਂਸੈਕਸ 85.81 ਅੰਕ ਯਾਨੀ 0.20 ਫ਼ੀਸਦੀ ਮਜਬੂਤ ਹੋ ਕੇ 43,443 ਦੇ ਪੱਧਰ 'ਤੇ ਬੰਦ ਹੋਇਆ।

ਇਸੇ ਤਰ੍ਹਾਂ ਨਿਫਟੀ ਵੀ 29.15 ਅੰਕ ਯਾਨੀ 0.23 ਫੀਸਦੀ ਦੀ ਬੜ੍ਹਤ ਨਾਲ 12,719.95 'ਤੇ ਰਿਹਾ। ਸੈਂਸੈਕਸ ਦੀਆਂ ਕੰਪਨੀਆਂ 'ਚ ਬਜਾਜ ਫਿਨਸਰਵ ਸਭ ਤੋਂ ਵੱਧ 4 ਫੀਸਦੀ ਦੀ ਤੇਜ਼ੀ 'ਚ ਰਿਹਾ।

ਇਸ ਤੋਂ ਇਲਾਵਾ ਟਾਟਾ ਸਟੀਲ, ਆਈ. ਸੀ. ਆਈ. ਸੀ. ਆਈ. ਬੈਂਕ, ਐਕਸਿਸ ਬੈਂਕ, ਬਜਾਜ ਫਾਈਨੈਂਸ ਤੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਸ਼ੇਅਰ ਵੀ ਤੇਜ਼ੀ 'ਚ ਰਹੇ। ਦੂਜੇ ਪਾਸੇ, ਐੱਚ. ਡੀ. ਐੱਫ. ਸੀ., ਐੱਚ. ਡੀ. ਐੱਫ. ਸੀ. ਬੈਂਕ, ਟੈੱਕ ਮਹਿੰਦਰਾ, ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ ਤੇ ਟੀ. ਸੀ. ਐੱਸ. ਦੇ ਸ਼ੇਅਰ ਗਿਰਾਵਟ 'ਚ ਰਹੇ।

ਰਿਲਾਇੰਸ ਸਕਿਓਰਿਟੀਜ਼ ਦੇ ਸੰਸਥਾਗਤ ਕਾਰੋਬਾਰ ਦੇ ਮੁਖੀ ਅਰਜੁਨ ਯਸ਼ ਮਹਾਜਨ ਨੇ ਕਿਹਾ, ''ਵਿੱਤੀ ਖੇਤਰ ਦੇ ਕੁਝ ਸ਼ੇਅਰਾਂ 'ਚ ਸੁਧਾਰ ਹੋਇਆ। ਇਸ ਨਾਲ ਘਰੇਲੂ ਸ਼ੇਅਰ ਬਾਜ਼ਾਰ ਸ਼ੁਰੂਆਤੀ ਨੁਕਸਾਨ ਤੋਂ ਉਭਰਨ 'ਚ ਕਾਮਯਾਬ ਰਿਹਾ।'' ਹਾਲਾਂਕਿ, ਯੂਰਪ ਤੇ ਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਵਧਣ ਨਾਲ ਨਿਵੇਸ਼ਕਾਂ 'ਚ ਚਿੰਤਾ ਰਹੀ ਪਰ ਦੂਜੀ ਤਿਮਾਹੀ 'ਚ ਕੰਪਨੀਆਂ ਦੇ ਚੰਗੇ ਪ੍ਰਦਰਸ਼ਨ ਅਤੇ ਆਤਮਨਿਰਭਰ ਭਾਰਤ 3.0 ਤਹਿਤ ਹੋਰ ਰਾਹਤ ਉਪਾਵਾਂ ਨੇ ਘਰੇਲੂ ਸ਼ੇਅਰ ਬਾਜ਼ਾਰ ਨੂੰ ਸਮਰਥਨ ਦਿੱਤਾ।


author

Sanjeev

Content Editor

Related News