ਬੜ੍ਹਤ ਦਾ ਸਿਲਸਿਲਾ ਟੁੱਟਾ, ਸੈਂਸੈਕਸ ਤੇ ਨਿਫਟੀ ਲਾਲ ਨਿਸ਼ਾਨ ''ਤੇ ਬੰਦ

Thursday, Jun 04, 2020 - 04:57 PM (IST)

ਮੁੰਬਈ— ਬਾਜ਼ਾਰ 'ਚ ਪਿਛਲੇ 6 ਕਾਰੋਬਾਰੀ ਦਿਨਾਂ ਤੋਂ ਜਾਰੀ ਤੇਜ਼ੀ ਵੀਰਵਾਰ ਨੂੰ ਨਿੱਜੀ ਬੈਂਕਾਂ ਦੇ ਸਟਾਕਸ 'ਚ ਕਮਜ਼ੋਰੀ ਕਾਰਨ ਰੁਕ ਗਈ। ਸੈਂਸੈਕਸ ਅਤੇ ਨਿਫਟੀ ਦੋਵੇਂ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਸੈਂਸੈਕਸ 129 ਅੰਕ ਯਾਨੀ 0.38 ਫੀਸਦੀ ਡਿੱਗ ਕੇ 33,981 ਦੇ ਪੱਧਰ 'ਤੇ, ਜਦੋਂ ਕਿ ਨਿਫਟੀ 32 ਅੰਕ ਯਾਨੀ 0.32 ਫੀਸਦੀ ਦੀ ਹਲਕੀ ਗਿਰਾਵਟ ਨਾਲ 10,029 ਦੇ ਪੱਧਰ 'ਤੇ ਬੰਦ ਹੋਇਆ ਹੈ।

ਇੰਡਸਇੰਡ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ 'ਚ 3.5 ਫੀਸਦੀ, ਐਕਸਿਸ ਬੈਂਕ 'ਚ 3.4 ਫੀਸਦੀ, ਐੱਚ. ਡੀ. ਐੱਫ. ਸੀ. ਬੈਂਕ 'ਚ 2.6 ਫੀਸਦੀ ਅਤੇ ਆਈ. ਸੀ. ਆਈ. ਸੀ. ਆਈ. ਬੈਂਕ 'ਚ 2.4 ਫੀਸਦੀ ਦੀ ਗਿਰਾਵਟ ਨਾਲ ਨਿੱਜੀ ਬੈਂਕਾਂ ਦਾ ਦਿਨ ਖਰਾਬ ਰਿਹਾ।

ਸੈਕਟਰਲ ਇੰਡੈਕਸ ਮਿਲੇ-ਜੁਲੇ
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਤੇ ਸੈਕਟਰਲ ਇੰਡੈਕਸ ਮਿਲੇ-ਜੁਲੇ ਰਹੇ। ਨਿਫਟੀ ਪ੍ਰਾਈਵੇਟ ਬੈਂਕ ਸੈਕਟਰ ਨੇ 3.1 ਫੀਸਦੀ, ਫਾਈਨੈਂਸ਼ਲ ਸਰਵਿਸਜਿਜ਼ ਨੇ 2.7 ਫੀਸਦੀ ਅਤੇ ਰੀਐਲਟੀ ਸੈਕਟਰ ਨੇ 1.6 ਫੀਸਦੀ ਦੀ ਗਿਰਾਵਟ ਦਰਜ ਕੀਤੀ। ਇਸ ਤੋਂ ਇਲਾਵਾ ਨਿਫਟੀ ਫਾਰਮਾ 'ਚ 2.1 ਫੀਸਦੀ ਅਤੇ ਨਿਫਟੀ ਆਈ. ਟੀ. 'ਚ 1.8 ਫੀਸਦੀ ਦੀ ਮਜਬੂਤੀ ਦਰਜ ਕੀਤੀ ਗਈ। ਉੱਥੇ ਹੀ ਬੀ. ਐੱਸ. ਈ. ਮਿਡ ਕੈਪ ਤੇ ਬੀ. ਐੱਸ. ਈ. ਸਮਾਲ ਕੈਪ ਸਪਾਟ ਬੰਦ ਹੋਏ।
ਸਟਾਕਸ ਦੀ ਗੱਲ ਕਰੀਏ 'ਤੇ ਏਸ਼ੀਅਨ ਪੇਂਟਸ 4.6 ਫੀਸਦੀ ਦੀ ਗਿਰਾਵਟ ਨਾਲ, ਜਦੋਂ ਕਿ ਬਜਾਜ ਫਿਨਸਰਵਜ ਅਤੇ ਬਜਾਜ ਫਾਈਨੈਂਸ ਕ੍ਰਮਵਾਰ 2.3 ਫੀਸਦੀ ਅਤੇ 4 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਐੱਚ. ਡੀ. ਐੱਫ. ਸੀ. ਨੇ 4 ਫੀਸਦੀ ਦੀ ਗਿਰਾਵਟ ਦਰਜ ਕੀਤੀ। ਹਾਲਾਂਕਿ, ਵੇਦਾਂਤਾ 'ਚ 7.7 ਫੀਸਦੀ ਦੀ ਤੇਜ਼ੀ ਅਤੇ ਭਾਰਤੀ ਏਅਰਟੈੱਲ 5.7 ਫੀਸਦੀ ਦੇ ਵਾਧੇ 'ਤੇ ਬੰਦ ਹੋਏ। ਟੈੱਕ ਮਹਿੰਦਰਾ, ਵਿਪਰੋ, ਐੱਚ.ਸੀ. ਐੱਲ. ਤਕਨਾਲੋਜੀ, ਟਾਟਾ ਕੰਸਲਟੈਂਸੀ ਸਰਵਿਸਿਜ਼, ਸਨ ਫਾਰਮਾ ਅਤੇ ਸਿਪਲਾ ਵੀ ਮਜਬੂਤੀ 'ਚ ਬੰਦ ਹੋਏ।  


Sanjeev

Content Editor

Related News