ਬਾਜ਼ਾਰ 'ਚ ਬੜ੍ਹਤ, ਸੈਂਸੈਕਸ 42 ਹਜ਼ਾਰ ਤੋਂ ਪਾਰ, ਨਿਫਟੀ 12,380 ਦੇ ਨਜ਼ਦੀਕ

01/16/2020 9:27:30 AM

ਮੁੰਬਈ— ਸੈਂਸੈਕਸ ਤੇ ਨਿਫਟੀ ਵੀਰਵਾਰ ਨੂੰ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਨੇ ਕਾਰੋਬਾਰ ਦੇ ਸ਼ੁਰੂ 'ਚ 131.51 ਦੀ ਛਲਾਂਗ ਲਾ ਕੇ ਪਹਿਲੀ ਵਾਰ 42 ਹਜ਼ਾਰ ਦਾ ਪੱਧਰ ਪਾਰ ਕੀਤਾ ਹੈ। ਸੈਂਸੈਕਸ 42,004.24 'ਤੇ ਜਾ ਪੁੱਜਾ। ਉੱਥੇ ਹੀ, ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ 50 ਸਟਾਕਸ ਵਾਲੇ ਨਿਫਟੀ ਨੇ 29.60 ਅੰਕ ਯਾਨੀ 0.24 ਫੀਸਦੀ ਦੀ ਬੜ੍ਹਤ ਨਾਲ 12,372.90 ਦਾ ਰਿਕਾਰਡ ਪੱਧਰ ਦਰਜ ਕੀਤਾ ਹੈ।

 

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 80 ਅੰਕ ਦੀ ਤੇਜ਼ੀ ਤੇ ਬੈਂਕ ਨਿਫਟੀ 'ਚ 100 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 70.80 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 70.81 'ਤੇ ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ 'ਚ ਕਾਰੋਬਾਰ ਦੇ ਸ਼ੁਰੂ 'ਚ ਤਕਰੀਬਨ 1,033 ਸਟਾਕ 'ਚ ਮਜਬੂਤੀ, ਜਦੋਂ ਕਿ 449 ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲੀ।
ਸੈਂਸੈਕਸ ਸਟਾਕਸ 'ਚ ਕਾਰੋਬਾਰ ਦੇ ਸ਼ੁਰੂ 'ਚ ਨੈਸਲੇ ਇੰਡੀਆ, ਸਨ ਫਾਰਮਾ, ਐੱਚ. ਯੂ. ਐੱਲ., ਐੱਸ. ਬੀ. ਆਈ., ਪਾਵਰ ਗ੍ਰਿਡ, ਕੋਟਕ ਮਹਿੰਦਰਾ ਬੈਂਕ, ਅਲਟ੍ਰਾਟੈੱਕ ਸੀਮੈਂਟ, ਭਾਰਤੀ ਏਅਰਟੈੱਲ ਅਤੇ ਬਜਾਜ ਆਟੋ 0.5 ਤੋਂ 1.2 ਫੀਸਦੀ ਵਿਚਕਾਰ ਮਜਬੂਤ ਸਨ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਯੂ. ਐੱਸ.-ਚੀਨ ਨੇ ਮਿੰਨੀ ਵਪਾਰ ਡੀਲ 'ਤੇ ਦਸਤਖਤ ਕਰ ਦਿੱਤੇ ਹਨ। ਹਾਲਾਂਕਿ, ਨਿਵੇਸ਼ਕ ਇਸ ਦੇ ਪ੍ਰਭਾਵਾਂ ਦੀ ਸਮੀਖਿਆ ਕਰ ਰਹੇ ਹਨ, ਜਿਸ ਕਾਰਨ ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਕਾਰੋਬਾਰ ਹਨ। ਯੂ. ਐੱਸ. ਬਾਜ਼ਾਰ ਗ੍ਰੀਨ ਨਿਸ਼ਾਨ 'ਚ ਬੰਦ ਹੋਏ ਹਨ।

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਹੈ। ਇਸ 'ਚ 0.28 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲੀ। ਐੱਸ. ਜੀ. ਐਕਸ. ਨਿਫਟੀ 31 ਅੰਕ ਯਾਨੀ 0.25 ਫੀਸਦੀ ਮਜਬੂਤ ਹੋ ਕੇ 12,390 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ ਸਪਾਟ ਯਾਨੀ 5 ਅੰਕ ਦੀ ਮਾਮੂਲੀ ਮਜਬੂਤੀ ਨਾਲ 23,921 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 13 ਅੰਕ ਯਾਨੀ 0.04 ਫੀਸਦੀ ਦੀ ਹਲਕੀ ਗਿਰਾਵਟ ਨਾਲ 28,760 ਦੇ ਪੱਧਰ 'ਤੇ ਸੀ। ਦੱਖਣੀ ਕੋਰੀਆ ਦਾ ਕੋਸਪੀ 4 ਅੰਕ ਯਾਨੀ 0.15 ਫੀਸਦੀ ਦੀ ਤੇਜ਼ੀ 'ਚ 2,234 'ਤੇ ਕਾਰੋਬਾਰ ਕਰ ਰਿਹਾ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.24 ਫੀਸਦੀ ਦੀ ਬੜ੍ਹਤ ਨਾਲ 3,2641 'ਤੇ ਕਾਰੋਬਾਰ ਕਰ ਰਿਹਾ ਸੀ।


Related News