ਸੈਂਸੈਕਸ 'ਚ 400 ਅੰਕ ਦਾ ਜ਼ੋਰਦਾਰ ਉਛਾਲ, ਨਿਫਟੀ 12,150 ਤੋਂ ਪਾਰ ਖੁੱਲ੍ਹਾ

01/09/2020 9:16:52 AM

ਮੁੰਬਈ— ਈਰਾਨ ਨਾਲ ਤਣਾਤਣੀ ਵਿਚਕਾਰ ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਾਂਤੀ ਦੀ ਪੇਸ਼ਕਸ਼ ਕੀਤੀ ਹੈ, ਜਿਸ ਨਾਲ ਗਲੋਬਲ ਬਾਜ਼ਾਰਾਂ ਤੋਂ ਚੰਗੇ ਸੰਕੇਤ ਮਿਲਣ ਨਾਲ ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ ਤੇ ਨਿਫਟੀ ਸ਼ਾਨਦਾਰ ਮਜਬੂਤੀ 'ਚ ਖੁੱਲ੍ਹੇ ਹਨ।
ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 404.47 ਅੰਕ ਦੀ ਬੜ੍ਹਤ ਨਾਲ 41,222.21 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 127.80 ਅੰਕ ਯਾਨੀ 1.06 ਫੀਸਦੀ ਦੀ ਛਲਾਂਗ ਲਾ ਕੇ 12,153.15 'ਤੇ ਖੁੱਲ੍ਹਾ ਹੈ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 70 ਅੰਕ ਦੀ ਤੇਜ਼ੀ ਤੇ ਬੈਂਕ ਨਿਫਟੀ 'ਚ 370 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71.43 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.69 ਦੇ ਪੱਧਰ 'ਤੇ ਬੰਦ ਹੋਇਆ ਸੀ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਡਾਓ ਜੋਂਸ, ਐੱਸ. ਐਂਡ. ਪੀ.-500 ਅਤੇ ਨੈਸਡੈਕ 'ਚ ਤੇਜ਼ੀ ਨਾਲ ਅਮਰੀਕੀ ਬਾਜ਼ਾਰ ਮਜਬੂਤੀ 'ਚ ਬੰਦ ਹੋਏ ਹਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਕਾਰੋਬਾਰ ਦੇ ਸ਼ੁਰੂ 'ਚ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 0.60 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ।
ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 120 ਅੰਕ ਯਾਨੀ 0.99 ਫੀਸਦੀ ਚੜ੍ਹ ਕੇ 12,188 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ। ਜਪਾਨ ਦਾ ਬਾਜ਼ਾਰ ਨਿੱਕੇਈ 470 ਅੰਕ ਯਾਨੀ 2.04 ਫੀਸਦੀ ਦੀ ਮਜਬੂਤੀ 'ਚ 23,677 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 290 ਅੰਕ ਯਾਨੀ 1.05 ਫੀਸਦੀ ਮਜਬੂਤ ਹੋ ਕੇ 28,382 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 24 ਅੰਕ ਯਾਨੀ 1.10 ਫੀਸਦੀ ਦੀ ਬੜ੍ਹਤ 'ਚ 2,175 'ਤੇ ਕਾਰੋਬਾਰ ਕਰ ਰਿਹਾ ਸੀ। ਸਟ੍ਰੇਟਸ ਟਾਈਮਜ਼ 0.15 ਫੀਸਦੀ ਦੀ ਤੇਜ਼ੀ ਨਾਲ 3,250 'ਤੇ ਸੀ। ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਨਾਲ ਸ਼ਾਂਤੀ ਨੂੰ ਲੈ ਕੇ ਟਿੱਪਣੀ ਨੇ ਮਿਡਲ ਈਸਟ 'ਚ ਸੰਕਟ ਹੋਰ ਡੂੰਘਾ ਹੋਣ ਦੀ ਚਿੰਤਾ ਨੂੰ ਘੱਟ ਕੀਤਾ ਹੈ, ਜਿਸ ਨਾਲ ਵੀਰਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦਰਜ ਹੋਈ। 

ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਨਾਲ ਸ਼ਾਂਤੀ ਨੂੰ ਲੈ ਕੇ ਟਿੱਪਣੀ ਨੇ ਮਿਡਲ ਈਸਟ 'ਚ ਸੰਕਟ ਹੋਰ ਡੂੰਘਾ ਹੋਣ ਦੀ ਚਿੰਤਾ ਨੂੰ ਘੱਟ ਕੀਤਾ ਹੈ, ਜਿਸ ਨਾਲ ਵੀਰਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦਰਜ ਹੋਈ। ਟਰੰਪ ਨੇ ਕਿਹਾ ਕਿ ਈਰਾਨ 'ਤੇ ਹਮਲੇ ਦੀ ਬਜਾਏ ਉਸ ਨੂੰ ਸਬਕ ਸਿਖਾਉਣ ਲਈ ਸਖਤ ਆਰਥਿਕ ਰੋਕਾਂ ਲਗਾਵਾਂਗੇ।


Related News