ਸੈਂਸੈਕਸ 'ਚ 400 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 12,100 ਤੋਂ ਪਾਰ ਖੁੱਲ੍ਹਾ

01/07/2020 9:18:53 AM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਤੇਜ਼ੀ ਵਿਚਕਾਰ ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ ਤੇ ਨਿਫਟੀ ਵੀ ਸ਼ਾਨਦਾਰ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 416.52 ਅੰਕ ਦੀ ਬੜ੍ਹਤ ਨਾਲ 41,093.15 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 122.65 ਅੰਕ ਯਾਨੀ 1.02 ਫੀਸਦੀ ਦੀ ਮਜਬੂਤੀ 'ਚ 12,115.70 'ਤੇ ਖੁੱਲ੍ਹਾ ਹੈ।

 

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 170 ਅੰਕ ਦੀ ਤੇਜ਼ੀ ਤੇ ਬੈਂਕ ਨਿਫਟੀ 'ਚ 480 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71.76 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.93 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਵੇਸ਼ਕਾਂ ਦੀ ਈਰਾਨ-ਯੂ. ਐੱਸ. ਵਿਚਕਾਰ ਤਣਾਤਣੀ 'ਤੇ ਨਜ਼ਰ ਬਣੀ ਹੋਈ ਹੈ। ਬੀਤੇ ਦਿਨ ਸੈਂਸੈਕਸ 788 ਤੇ ਨਿਫਟੀ 234 ਅੰਕ ਦੀ ਗਿਰਾਵਟ 'ਚ ਬੰਦ ਹੋਏ ਸਨ।

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਡਾਓ ਜੋਂਸ, ਐੱਸ. ਐਂਡ. ਪੀ.-500 ਅਤੇ ਨੈਸਡੈਕ 'ਚ ਤੇਜ਼ੀ ਨਾਲ ਅਮਰੀਕੀ ਬਾਜ਼ਾਰ ਮਜਬੂਤੀ 'ਚ ਬੰਦ ਹੋਏ ਹਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਰਿਕਵਰੀ ਦੇਖਣ ਨੂੰ ਮਿਲੀ ਹੈ। ਕਾਰੋਬਾਰ ਦੇ ਸ਼ੁਰੂ 'ਚ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 0.31 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ।
ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 66 ਅੰਕ ਯਾਨੀ 0.55 ਫੀਸਦੀ ਚੜ੍ਹ ਕੇ 12,115 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ। ਜਪਾਨ ਦਾ ਬਾਜ਼ਾਰ ਨਿੱਕੇਈ 350 ਅੰਕ ਯਾਨੀ 1.50 ਫੀਸਦੀ ਦੀ ਮਜਬੂਤੀ 'ਚ 23,552 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 160 ਅੰਕ ਯਾਨੀ 0.6 ਫੀਸਦੀ ਮਜਬੂਤ ਹੋ ਕੇ 28,390 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 20 ਅੰਕ ਯਾਨੀ 0.91 ਫੀਸਦੀ ਦੀ ਬੜ੍ਹਤ 'ਚ 2,152 'ਤੇ ਕਾਰੋਬਾਰ ਕਰ ਰਿਹਾ ਸੀ। ਸਟ੍ਰੇਟਸ ਟਾਈਮਜ਼ 0.7 ਫੀਸਦੀ ਦੀ ਤੇਜ਼ੀ ਨਾਲ 3,240 'ਤੇ ਸੀ।


Related News