ਸੈਂਸੈਕਸ ਸ਼ੁਰੂ 'ਚ 39,200 ਦੇ ਪਾਰ, ਨਿਫਟੀ 18 ਅੰਕ ਦੀ ਬੜ੍ਹਤ 'ਚ ਖੁੱਲ੍ਹਾ

06/24/2019 9:21:38 AM

ਮੁੰਬਈ—  ਵਿਸ਼ਵ ਭਰ ਦੇ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 71.23 ਅੰਕ ਦੀ ਮਜਬੂਤੀ ਨਾਲ 39,265.72 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 18.20 ਅੰਕ ਯਾਨੀ 0.16 ਫੀਸਦੀ ਦੀ ਬੜ੍ਹਤ 'ਚ 11,742.30 'ਤੇ ਖੁੱਲ੍ਹਾ ਹੈ।ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 26 ਅੰਕ ਦੀ ਤੇਜ਼ੀ ਅਤੇ ਬੈਂਕ ਨਿਫਟੀ 'ਚ 120 ਮਜਬੂਤੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.60 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.55 ਦੇ ਪੱਧਰ 'ਤੇ ਬੰਦ ਹੋਇਆ ਸੀ।
 

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ
ਯੂ. ਐੱਸ. ਅਤੇ ਈਰਾਨ 'ਚ ਤਣਾਤਣੀ ਤੇ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਦੀ ਜੀ-20 ਸੰਮੇਲਨ 'ਚ ਹੋਣ ਵਾਲੀ ਬੈਠਕ 'ਤੇ ਨਜ਼ਰ ਰੱਖਦੇ ਹੋਏ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ, ਜਿਸ ਨਾਲ ਗਲੋਬਲ ਬਾਜ਼ਾਰ ਮਿਲੇ-ਜੁਲੇ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.12 ਫੀਸਦੀ ਦੀ ਮਜਬੂਤੀ ਨਾਲ 3,005 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 20 ਅੰਕ ਦੀ ਤੇਜ਼ੀ ਨਾਲ 21,278 'ਤੇ ਕਾਰੋਬਾਰ ਕਰ ਰਿਹਾ ਹੈ।

ਉੱਥੇ ਹੀ, ਹਾਂਗਕਾਂਗ ਦੇ ਬਾਜ਼ਾਰ ਹੈਂਗ ਸੈਂਗ 'ਚ 68 ਅੰਕ ਦੀ ਬੜ੍ਹਤ ਦਰਜ ਕੀਤੀ ਗਈ। ਐੱਸ. ਜੀ. ਐਕਸ. ਨਿਫਟੀ 15 ਅੰਕ ਦੀ ਮਜਬੂਤੀ ਨਾਲ 11,768 ਦੇ ਪੱਧਰ 'ਤੇ ਹੈ।ਇਸ ਦੇ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.18 ਫੀਸਦੀ ਦੀ ਤੇਜ਼ੀ 'ਚ 2,131 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.31 ਫੀਸਦੀ ਦੀ ਕਮਜ਼ੋਰੀ ਨਾਲ 3,110 ਦੇ ਪੱਧਰ 'ਤੇ ਕਾਰੋਬਾਰ ਕਰਦਾ ਦਿਸਿਆ ਹੈ।


Related News