ਗਲੋਬਲ ਬਾਜ਼ਾਰਾਂ ''ਚ ਰਲੇ-ਮਿਲੇ ਰੁਖ਼ ਦੇ ਵਿਚਾਲੇ ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ''ਚ ਗਿਰਾਵਟ

Thursday, Mar 09, 2023 - 11:05 AM (IST)

ਗਲੋਬਲ ਬਾਜ਼ਾਰਾਂ ''ਚ ਰਲੇ-ਮਿਲੇ ਰੁਖ਼ ਦੇ ਵਿਚਾਲੇ ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ''ਚ ਗਿਰਾਵਟ

ਮੁੰਬਈ- ਗਲੋਬਲ ਬਾਜ਼ਾਰਾਂ 'ਚ ਰਲੇ-ਮਿਲੇ ਰੁਖ਼ ਅਤੇ ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਚ ਵਾਧੇ ਦਾ ਖਦਸ਼ੇ ਦੇ ਵਿਚਾਲੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰ ਸੂਚਕਾਂਕਾਂ 'ਚ ਗਿਰਾਵਟ ਆਈ।  ਇਸ ਦੌਰਾਨ 30 ਸ਼ੇਅਰਾਂ 'ਤੇ ਆਧਾਰਿਤ ਬੀ.ਐੱਸ.ਈ. ਸੈਂਸੈਕਸ 149.95 ਅੰਕ ਜਾਂ 0.25 ਫ਼ੀਸਦੀ ਡਿੱਗ ਕੇ 60.198.14 ਅੰਕ 'ਤੇ ਆ ਗਿਆ। ਐੱਨ.ਐੱਸ.ਈ. ਨਿਫਟੀ 29.75 ਅੰਕ ਜਾਂ 0.17 ਫ਼ੀਸਦੀ ਟੁੱਟ ਕੇ 17,724.65 'ਤੇ ਸੀ। ਸੈਂਸੈਕਸ 'ਚ ਰਿਲਾਇੰਸ, ਟੀ.ਸੀ.ਐੱਸ. ਅਤੇ ਐੱਚ.ਡੀ.ਐੱਫ.ਸੀ ਸਮੇਤ 17 ਕੰਪਨੀਆਂ ਦੇ ਸ਼ੇਅਰ ਨੁਕਸਾਨ 'ਚ ਕਾਰੋਬਾਰ ਕਰ ਰਹੇ ਹਨ। 

ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਹੋਰ ਏਸ਼ੀਆਈ ਬਾਜ਼ਾਰਾਂ 'ਚ ਰਲਿਆ-ਮਿਲਿਆ ਰੁਖ਼ ਦੇਖਣ ਨੂੰ ਮਿਲਿਆ। ਜਾਪਾਨ ਦੇ ਬਾਜ਼ਾਰ ਲਾਭ 'ਚ ਕਾਰੋਬਾਰ ਕਰ ਰਹੇ ਸਨ ਜਦਕਿ ਚੀਨ ਦੇ ਬਾਜ਼ਾਰ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਸਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ 'ਚ ਰਲਿਆ-ਮਿਲਿਆ ਰੁਖ਼ ਦੇਖਣ ਨੂੰ ਮਿਲਿਆ। ਜਾਪਾਨ ਦੇ ਬਾਜ਼ਾਰ ਲਾਭ 'ਚ ਕਾਰੋਬਾਰ ਕਰ ਰਹੇ ਸਨ। ਜਦਕਿ ਚੀਨ ਦੇ ਬਾਜ਼ਾਰ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਸਨ। 

ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਬੁੱਧਵਾਰ ਨੂੰ ਅਮਰੀਕੀ ਬਾਜ਼ਾਰ 'ਚ ਰਲਿਆ-ਮਿਲਿਆ ਰੁਖ਼ ਦੇਖਣ ਨੂੰ ਮਿਲਿਆ ਕਿਉਂਕਿ ਅਮਰੀਕਾ ਕੇਂਦਰੀ ਬੈਂਕ ਦੇ ਮੁੱਖ ਜੇਰੋਮ ਪਾਵੇਲ ਨੇ ਕਿਹਾ ਕਿ ਇਸ ਮਹੀਨੇ ਦੇ ਆਖ਼ਿਰ 'ਚ ਵਿਆਜ ਦਰਾਂ 'ਚ ਸੰਭਾਵਿਤ ਵਾਧਾ ਕਿੰਨਾ ਕਰਨਾ ਹੈ। ਇਸ ਬਾਰੇ 'ਚ ਅਜੇ ਫ਼ੈਸਲਾ ਨਹੀਂ ਲਿਆ ਗਿਆ ਹੈ।

ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
ਇਸ ਤੋਂ ਪਹਿਲਾਂ ਬੁੱਧਵਾਰ ਨੂੰ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 123.63 ਅੰਕ ਜਾਂ 0.21 ਫ਼ੀਸਦੀ ਵਧ ਕੇ 60,348.09 'ਤੇ ਬੰਦ ਹੋਇਆ ਸੀ। ਵਿਆਪਕ ਐੱਨ.ਐੱਸ.ਈ ਨਿਫਟੀ 42.95 ਅੰਕ ਜਾਂ 0.24 ਫੀਸਦੀ ਵਧ ਕੇ 17,754.40 'ਤੇ ਬੰਦ ਹੋਇਆ ਸੀ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਬੁੱਧਵਾਰ ਨੂੰ 3,671.56 ਕਰੋੜ ਦੇ ਸ਼ੇਅਰ ਖਰੀਦੇ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News