Jet Airways ਨੇ ਆਪਣੇ ਸੀਨੀਅਰ ਸਟਾਫ ਨੂੰ ਦਿੱਤੀ ਅਗਸਤ ਦੀ ਤਨਖਾਹ, ਕਿਹਾ ਸਤੰਬਰ ਦੀ ਤਨਖਾਹ ''ਚ ਹੋਵੇਗੀ ਦੇਰੀ

Wednesday, Oct 10, 2018 - 12:20 PM (IST)

ਮੁੰਬਈ—ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਨੇ ਮੰਗਲਵਾਰ ਨੂੰ ਆਪਣੇ ਪਾਇਲਟਾਂ ਅਤੇ ਸੀਨੀਅਰ ਪ੍ਰਬੰਧਨ ਨੂੰ ਅਗਸਤ ਮਹੀਨੇ ਦੀ ਬਕਾਇਆ ਤਨਖਾਹ ਦੇ ਦਿੱਤੀ ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਸਤੰਬਰ ਦੀ ਤਨਖਾਹ 'ਚ ਦੇਰੀ ਹੋਵੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਹਵਾਬਾਜ਼ੀ ਕੰਪਨੀ ਨੂੰ ਇਨ੍ਹਾਂ ਕਰਮਚਾਰੀਆਂ ਦੇ ਅਗਸਤ ਮਹੀਨੇ ਦੇ 50 ਫੀਸਦੀ ਬਕਾਇਆ ਤਨਖਾਹ ਦਾ ਭੁਗਤਾਨ 26 ਸਤੰਬਰ ਨੂੰ ਕਰਨਾ ਸੀ। 
ਧਨ ਦੀ ਕਮੀ ਦੇ ਕਾਰਨ ਏਅਰਲਾਈਨ ਉਸ ਰਕਮ 'ਚੋਂ ਸਿਰਫ ਅੱਧੀ ਦਾ ਭੁਗਤਾਨ ਕਰ ਪਾਈ ਹੈ। ਬਾਕੀ ਰਕਮ ਦਾ ਭੁਗਤਾਨ ਨੌ ਅਕਤੂਬਰ ਨੂੰ ਕਰਨਾ ਸੀ, ਜੋ ਕੰਪਨੀ ਨੇ ਕੀਤਾ। ਨੈਸ਼ਨਲ ਐਵੀਏਸ਼ਨ ਗਿਲਡ ਨਾਲ ਜੁੜੇ ਜੈੱਟ ਏਅਰਵੇਜ਼ ਦੇ ਇਕ ਪਾਇਲਟ ਨੇ ਕਿਹਾ ਕਿ ਅਸੀਂ ਮੰਗਲਵਾਰ ਨੂੰ ਆਪਣੀ ਤਨਖਾਹ ਦਾ ਬਕਾਇਆ 25 ਫੀਸਦੀ ਰਕਮ ਮਿਲ ਗਈ ਅਤੇ ਇਸ ਭੁਗਤਾਨ ਦੇ ਨਾਲ ਹੀ ਏਅਰਲਾਈਨ ਨੇ ਅਗਸਤ ਦਾ ਸਾਡਾ ਬਕਾਇਆ ਚੁਕਤਾ ਕਰ ਦਿੱਤਾ। ਪਰ ਉਨ੍ਹਾਂ ਨੇ ਹੁਣ ਤੱਕ ਸਤੰਬਰ ਦੀ ਤਨਖਾਹ ਨਹੀਂ ਦਿੱਤੀ ਹੈ। 
ਜੈੱਟ ਏਅਰਵੇਜ਼ ਦੇ ਚੀਫ ਪੀਪੁਲਸ ਅਫਸਰ (ਸੀ.ਪੀ.ਓ.) ਰਾਹੁਲ ਤਨੇਜਾ ਨੇ ਪਾਇਲਟਾਂ, ਏਅਰਕਰਾਫਟ ਰੱਖ-ਰਖਾਵ ਇੰਜੀਨੀਅਰਾਂ ਅਤੇ ਸੀਨੀਅਰ ਪ੍ਰਬੰਧਨ ਟੀਮ ਨੂੰ ਕਿਹਾ ਹੈ ਕਿ ਮੰਗਲਵਾਰ ਨੂੰ ਅਗਸਤ 2018 ਦਾ ਬਾਕੀ ਤਨਖਾਹ ਚੁਕਾ ਦਿੱਤੀ ਗਈ ਹੈ ਪਰ ਸਤੰਬਰ 2018 ਦੀ ਤਨਖਾਹ 'ਚ ਦੇਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਤੰਬਰ ਦੀ ਤਨਖਾਹ ਛੇਤੀ ਤੋਂ ਛੇਤੀ ਦੇਣ ਦੀ ਹਰਸੰਭਵ ਕੋਸ਼ਿਸ਼ ਕੀਤੀ ਜਾਵੇਗੀ।             


Related News