ਚਿਪ ਸੰਕਟ ਕਾਰਨ ਨਵੇਂ ਉਤਪਾਦਾਂ ’ਚ ਦੇਰੀ, ਖਤਰੇ ਨਾਲ ਨਜਿੱਠਣ ਦੇ ਯਤਨ ਕਰ ਰਹੇ ਹਾਂ : ਸਿਏਮਾ

Monday, Sep 27, 2021 - 11:16 AM (IST)

ਨਵੀਂ ਦਿੱਲੀ– ਘਰੇਲੂ ਉਪਕਰਣ ਅਤੇ ਖਪਤਕਾਰ ਇਲੈਕਟ੍ਰਾਨਿਕਸ ਉਦਯੋਗ ਸੈਮੀਕੰਡਕਟਰ ਅਤੇ ਚਿਪ ਦੇ ਸੰਕਟ ਨਾਲ ਜੂਝ ਰਿਹਾ ਹੈ। ਉਦਯੋਗ ਦੇ ਸੰਗਠਨ ਖਪਤਕਾਰ ਇਲੈਕਟ੍ਰਾਨਿਕਸ ਅਤੇ ਉਪਕਰਣ ਵਿਨਿਰਮਾਤਾ ਐਸੋਸੀਏਸ਼ਨ (ਸਿਏਮਾ) ਨੇ ਕਿਹਾ ਕਿ ਇਹ ਸੰਕਟਰ ਨਾ ਸਿਰਫ 2022 ਤੱਕ ਬਣਿਆ ਰਹੇਗਾ ਸਗੋਂ ਇਸ ਦੇ 2023 ਤੱਕ ਵੀ ਜਾਣ ਦਾ ਖਤਸ਼ਾ ਹੈ। 

ਸਿਏਮਾ ਦੇ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਕਈ ਵਿਨਿਰਮਾਤਾ ਆਪਣੇ ਉਤਪਾਦਾਂ ’ਚ ਉਪਕਰਣ ਦੇ ਰੂਪ ’ਚ ਚਿਪ ਦੀ ਵਰਤੋਂ ਕਰਦੇ ਹਨ। ਚਿਪ ਦੇ ਸੰਕਟ ਨਾਲ ਉਨ੍ਹਾਂ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਇਸ ਨਾਲ ਨਵੇਂ ਉਤਪਾਦਾਂ ਦੀ ਪੇਸ਼ਕਸ਼ ’ਚ ਵੀ ਦੇਰੀ ਹੋ ਰਹੀ ਹੈ। ਨੰਦੀ ਨੇ ਕਿਹਾ ਕਿ ਚਿਪ ਦੀ ਕਮੀ ਅਤੇ ਅਲੋਹ ਉਤਪਾਦ ਵਧਣ ਨਾਲ ਖੇਤਰ ਚ ਕੀਮਤਾਂ ’ਚ ਆਈ ਗਿਰਾਵਟ ਦੇ ਪ੍ਰਭਾਵ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਅਤੇ ਹੋਰ ਇਲੈਕਟ੍ਰਾਨਿਕ ਕਲਪੁਰਜ਼ਿਆਂ ਦੀ ਕਮੀ ਕਾਰਨ ਥੋੜ੍ਹੇ ਸਮੇਂ ਲਈ ਕੰਟਰੋਲਰ ਦੀ ਕਮੀ ਹੋ ਸਕਦੀ ਹੈ। 

ਨੰਦੀ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਮੰਗ ਨੂੰ ਪੂਰਾ ਕਰਨ ਲਈ ਅਸੀਂ ਨੇੜ ਫਵਿੱਖ ਦੇ ਖਤਰਿਆਂ ਨਾਲ ਨਜਿੱਠਣ ਲਈ ਢੁੱਕਵੇਂ ਉਪਰਾਲੇ ਕੀਤੇ ਹ। ਸੈਮੀਕੰਡਕਟਰ ਅਤੇ ਚਿਪ ਦੀ ਵਰਤੋਂ ਉਦਯੋਗ ਵੱਲੋਂ ਬਣਾਏ ਜਾਣ ਵਾਲੇ ਉਪਕਰਣਾਂ ਦੀ ਲੜੀ ਲਈ ਮਹੱਤਵਪੂਰਨ ਕਲਪੁਰਜ਼ਿਆਂ ਮਸਲਨ ਮਾਈਕ੍ਰੋ ਕੰਟਰੋਲਰ, ਆਪਟੋਕਪਲਰ, ਪਾਵਰ ਰਿਲੇਅ, ਸਵਿੱਚ, ਵੈਰਿਸਟਰ ਅਤੇ ਕੁਨੈਕਟਰ ਦੇ ਵਿਨਿਰਮਾਣ ’ਚ ਹੁੰਦੀ ਹੈ। 


Rakesh

Content Editor

Related News