ਭਾਰਤੀ ਬਾਜ਼ਾਰ ''ਚ ਬਿਕਵਾਲੀ ਹਾਵੀ, 500 ਅੰਕਾਂ ਤੱਕ ਫਿਸਲਿਆ ਸੈਂਸੈਕਸ

Friday, Sep 16, 2022 - 10:34 AM (IST)

ਭਾਰਤੀ ਬਾਜ਼ਾਰ ''ਚ ਬਿਕਵਾਲੀ ਹਾਵੀ, 500 ਅੰਕਾਂ ਤੱਕ ਫਿਸਲਿਆ ਸੈਂਸੈਕਸ

ਨਵੀਂ ਦਿੱਲੀ- ਭਾਰਤ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਕਮਜ਼ੋਰੀ ਦਿਖ ਰਹੀ ਹੈ। ਇਸ ਦੌਰਾਨ ਸੈਂਸੈਕਸ ਪੰਜ ਸੌ ਅੰਕਾਂ ਤੱਕ ਫਿਸਲ ਗਿਆ ਹੈ। ਫਿਲਹਾਲ ਸੈਂਸੈਕਸ ਕੱਲ੍ਹ ਦੇ ਪੱਧਰ ਤੋਂ 341.60 ਅੰਕ ਟੁੱਟ ਕੇ  59,592.19 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 97.70 ਅੰਕ ਫਿਸਲ ਕੇ  17,779.70 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਰੀਕੀ ਬਾਜ਼ਾਰ 'ਚ ਡਾਓ ਜੋਂਸ 173 ਅੰਕ ਤਾਂ ਨੈਸਡੈਕ 167 ਅੰਕ ਡਿੱਗ ਕੇ ਬੰਦ ਹੋਇਆ। 
ਫੇਡਰਲ ਨੇ ਇਸ ਸਾਲ ਦਾ ਗਾਈਡੈਂਸ ਵਾਪਸ ਲੈ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਬਾਜ਼ਾਰ ਨੂੰ ਝਟਕਾ ਲੱਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤੀ ਬਾਜ਼ਾਰ 'ਚ ਆਈ.ਟੀ. ਅਤੇ ਦਵਾਈ ਕੰਪਨੀਆਂ ਦੇ ਸ਼ੇਅਰ 'ਚ ਬਿਕਵਾਲੀ ਦੇਖਣ ਨੂੰ ਮਿਲੀ ਹੈ। ਵੀਰਵਾਰ ਨੂੰ ਸੈਂਸੈਕਸ 412.96 ਅੰਕ ਜਾਂ 0.68 ਫੀਸਦੀ ਫਿਸਲ ਕੇ 59,934.01 ਅੰਕ 'ਤੇ ਬੰਦ ਹੋਇਆ ਸੀ। ਉਧਰ ਨਿਫਟੀ ਵੀ 126.35 ਅੰਕ ਭਾਵ 0.7 ਫੀਸਦੀ ਦੀ ਗਿਰਾਵਟ ਦੇ ਨਾਲ 17,877.40 ਅੰਕ 'ਤੇ ਬੰਦ ਹੋਇਆ।


author

Aarti dhillon

Content Editor

Related News