ਸੁਰੱਖਿਆ ਸਮੂਹ ਨੇ JP ਇਨਫਰਾਟੈੱਕ ’ਚ 250 ਕਰੋੜ ਰੁਪਏ ਲਾਏ, ਫਲੈਟ ਪੂਰੇ ਕਰਨ ਦੀ ਮਿਲੀ ਸਹੂਲਤ
Monday, Aug 26, 2024 - 06:03 PM (IST)
ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਕੰਪਨੀ ਸੁਰੱਖਿਆ ਸਮੂਹ ਨੇ ਦੀਵਾਲੀਆ ਪ੍ਰਕਿਰਿਆ ਜ਼ਰੀਏ ਜੇ. ਪੀ. ਇਨਫਰਾਟੈੱਕ ਦਾ ਅੈਕਵਾਇਰ ਕਰਨ ਤੋਂ ਬਾਅਦ ਉਸ ’ਚ 250 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਕੰਪਨੀ ਨੇ ਦਿੱਲੀ-ਐੱਨ. ਸੀ. ਆਰ. ’ਚ ਲੱਗਭਗ 20,000 ਅਧੂਰੇ ਫਲੈਟਾਂ ਨੂੰ ਪੂਰਾ ਕਰਨ ਲਈ 3,000 ਕਰੋਡ਼ ਰੁਪਏ ਦੀ ਕਰਜ਼ਾ ਸਹੂਲਤ ਵੀ ਹਾਸਲ ਕੀਤੀ ਹੈ।
ਜੇ. ਪੀ. ਇਨਫਰਾਟੈੱਕ ਲਿਮਟਿਡ ਦੇ ਬਹੀ-ਖਾਤੇ ’ਚ ਲੱਗਭਗ 1,000 ਕਰੋਡ਼ ਰੁਪਏ ਨਕਦ ਪਏ ਹਨ, ਜੋ ਦੀਵਾਲੀਆ ਕੰਪਨੀ ਨੇ ਰੀਅਲ ਅਸਟੇਟ ਕਾਰੋਬਾਰ ਅਤੇ ਗ੍ਰੇਟਰ ਨੋਇਡਾ ਅਤੇ ਆਗਰਾ ਨੂੰ ਜੋੜਨ ਵਾਲੇ ਜਮੁਨਾ ਐੱਕਸਪ੍ਰੈੱਸ-ਵੇ ਦੀ ਟੋਲ ਕਮਾਈ ਨਾਲ ਜਮ੍ਹਾ ਕੀਤੇ ਹਨ। ਸੂਤਰਾਂ ਅਨੁਸਾਰ ਸੁਰੱਖਿਆ ਸਮੂਹ ਨੇ ਜੂਨ ਦੀ ਸ਼ੁਰੂਆਤ ’ਚ ਜੇ. ਪੀ. ਇਨਫਰਾਟੈੱਕ ਲਿਮਟਿਡ (ਜੇ. ਆਈ. ਐੱਲ.) ਦਾ ਕੰਟਰੋਲ ਲੈਣ ਤੋਂ ਬਾਅਦ ਇਕਵਿਟੀ ਅਤੇ ਕਰਜ਼ੇ ਦੇ ਰੂਪ ’ਚ ਇਸ ’ਚ 250 ਕਰੋਡ਼ ਰੁਪਏ ਪਾਏ ਹਨ।