FPIs ਨੂੰ SEBI ਨੇ ਦਿੱਤੀ ਰਾਹਤ, ਤੁਰੰਤ ਨਿਪਟਾਰੇ ਦੀ ਸ਼ੁਰੂਆਤ ’ਤੇ ਲੱਗੀ ਮੋਹਰ

Sunday, Mar 17, 2024 - 11:09 AM (IST)

FPIs ਨੂੰ SEBI ਨੇ ਦਿੱਤੀ ਰਾਹਤ, ਤੁਰੰਤ ਨਿਪਟਾਰੇ ਦੀ ਸ਼ੁਰੂਆਤ ’ਤੇ ਲੱਗੀ ਮੋਹਰ

ਨਵੀਂ ਦਿੱਲੀ (ਇੰਟ.) - ਬਾਜ਼ਾਰ ਰੈਗੂਲੇਟਰ ਸੇਬੀ ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੂੰ ਰਾਹਤ ਦਿੱਤੀ ਹੈ। ਅਜਿਹੇ ਐੱਫ. ਪੀ. ਆਈਜ਼ ਨੂੰ ਹੁਣ ਵਾਧੂ ਖੁਲਾਸੇ ਦੀ ਲੋੜ ਤੋਂ ਛੋਟ ਮਿਲ ਗਈ ਹੈ, ਜਿਨ੍ਹਾਂ ਦਾ 50 ਫੀਸਦੀ ਤੋਂ ਵੱਧ ਭਾਰਤੀ ਐਕਸਪੋਜ਼ਰ ਕਿਸੇ ਇਕ ਹੀ ਕਾਰਪੋਰੇਟ ਗਰੁੱਪ ’ਚ ਹੈ। ਇਸ ਤੋਂ ਇਲਾਵਾ ਤੁਰੰਤ ਨਿਪਟਾਰੇ ’ਤੇ ਵੀ ਸੇਬੀ ਨੇ ਇਕ ਅਹਿਮ ਫੈਸਲਾ ਲਿਆ।

ਇਹ ਵੀ ਪੜ੍ਹੋ :    ਸਰਕਾਰ ਨੇ ਦੇਸ਼ ਦੇ ਇਸ ਇਲਾਕੇ ਨੂੰ ਦਿੱਤਾ ਵੱਡਾ ਤੋਹਫ਼ਾ, 15 ਰੁਪਏ ਘਟਾਈ ਪੈਟਰੋਲ-ਡੀਜ਼ਲ ਦੀ ਕੀਮਤ

ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਕੁਝ ਐੱਫ. ਪੀ. ਆਈਜ਼ ਕੰਪਨੀ ਨੂੰ ਵਾਧੂ ਖੁਲਾਸੇ ਦੀ ਲੋੜ ਤੋਂ ਛੋਟ ਦੇਣ ਦੇ ਪ੍ਰਸਤਾਵ ’ਤੇ ਵਿਚਾਰ ਕੀਤਾ ਅਤੇ ਉਸ ਨੂੰ ਮਨਜ਼ੂਰੀ ਦੇ ਦਿੱਤੀ। ਸੇਬੀ ਦੇ ਇਸ ਕਦਮ ਨੂੰ ਭਾਰਤ ’ਚ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਦੀ ਦਿਸ਼ਾ ’ਚ ਅਹਿਮ ਮੰਨਿਆ ਜਾ ਰਿਹਾ ਹੈ।

ਅਜਿਹੇ ਐੱਫ. ਪੀ. ਆਈਜ਼ ਨੂੰ ਮਿਲੇਗੀ ਛੋਟ

ਸੇਬੀ ਨੇ ਕੁਝ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੂੰ ਖੁਲਾਸੇ ਦੀਆਂ ਵਾਧੂ ਵਿਵਸਥਾਵਾਂ ਤੋਂ ਛੋਟ ਦੇਣ ਬਾਰੇ ਪਿਛਲੇ ਮਹੀਨੇ ਸਲਾਹ ਪੱਤਰ ਜਾਰੀ ਕੀਤਾ ਸੀ। ਪੱਤਰ ਰਾਹੀਂ ਸੇਬੀ ਨੇ ਵੱਖ-ਵੱਖ ਪਾਰਟੀਆਂ ਤੋਂ ਇਸ ਛੋਟ ਨੂੰ ਲੈ ਕੇ ਟਿੱਪਣੀਆਂ ਮੰਗੀਆਂ ਸਨ। ਇਹ ਛੋਟ ਉਨ੍ਹਾਂ ਐੱਫ. ਪੀ. ਆਈਜ਼ ਲਈ ਹੈ, ਜਿਨ੍ਹਾਂ ਦਾ 50 ਫੀਸਦੀ ਤੋਂ ਵੱਧ ਭਾਰਤੀ ਨਿਵੇਸ਼ ਕਿਸੇ ਇਕ ਹੀ ਕਾਰਪੋਰੇਟ ਗਰੁੱਪ ’ਚ ਹੈ। ਇਸ ਦੇ ਨਾਲ ਹੀ ਸਮੂਹ ਦੀ ਸਭ ਤੋਂ ਪ੍ਰਮੁੱਖ ਕੰਪਨੀ ਦੇ ਸਾਰੇ ਐੱਫ. ਪੀ. ਆਈਜ਼ ਦੀ ਕੁੱਲ ਹਿੱਸੇਦਾਰੀ ਕੁੱਲ ਇਕੁਇਟੀ ਸ਼ੇਅਰ ਦੇ 3 ਫੀਸਦੀ ਤੋਂ ਘੱਟ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ :    ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ; ਕਾਰੋਬਾਰ ਜਾਰੀ ਰੱਖਣ USA ਨੇ ਰੱਖੀ ਇਹ ਸ਼ਰਤ

28 ਮਾਰਚ ਤੋਂ ਸ਼ੁਰੂ ਹੋਵੇਗਾ ਇਹ ਪ੍ਰਯੋਗ

ਇਸ ਦੇ ਨਾਲ ਹੀ ਸੇਬੀ ਨੇ ਤੁਰੰਤ ਨਿਪਟਾਰੇ ਨਾਲ ਜੁੜੇ ਇਕ ਪ੍ਰਸਤਾਵ ’ਤੇ ਵੀ ਫੈਸਲਾ ਲਿਆ ਹੈ। ਬਦਲਵੇਂ ਤੁਰੰਤ ਨਿਪਟਾਰੇ ਭਾਵ ਟੀ+ਓ ਸੈਟਲਮੈਂਟ ਦੇ ਬੀਟਾ ਵਰਜ਼ਨ ਨੂੰ ਲੈ ਕੇ ਬੋਰਡ ਦੇ ਸਾਹਮਣੇ ਇਕ ਪ੍ਰਸਤਾਵ ਆਇਆ ਸੀ, ਜਿਸ ਨੂੰ ਬੋਰਡ ਨੇ ਮਨਜ਼ੂਰੀ ਦੇ ਦਿੱਤੀ। ਤੁਰੰਤ ਨਿਪਟਾਰੇ ਨੂੰ ਅਜੇ 25 ਸ਼ੇਅਰਾਂ ’ਚ ਅਜਮਾਉਣ ਦਾ ਪ੍ਰਸਤਾਵ ਸੀ। ਇਸ ਨੂੰ ਅਜੇ ਕੁਝ ਚੋਣਵੇਂ ਬ੍ਰੋਕਰਾਂ ਨਾਲ ਅਜਮਾਇਆ ਜਾਵੇਗਾ। ਇਸ ਦੀ ਸ਼ੁਰੂਆਤ 28 ਮਾਰਚ ਤੋਂ ਹੋਵੇਗੀ।

ਦੋ ਵਾਰ ਕੀਤੀ ਜਾਵੇਗੀ ਸਮੀਖਿਆ

ਬੀਟਾ ਵਰਜ਼ਨ ਦੀ ਸ਼ੁਰੂਆਤ ਤੋਂ ਬਾਅਦ ਸੇਬੀ ਵੱਖ-ਵੱਖ ਪੱਖਾਂ ਨਾਲ ਸਲਾਹ-ਮਸ਼ਵਰਾ ਕਰੇਗਾ। ਬਦਲਵੇਂ ਤੁਰੰਤ ਨਿਪਟਾਰੇ ਦਾ ਯੂਜ਼ਰਜ਼ ਤੋਂ ਵੀ ਫੀਡਬੈਕ ਲਿਆ ਜਾਵੇਗਾ। ਸੇਬੀ ਦਾ ਬੋਰਡ ਤੁਰੰਤ ਨਿਪਟਾਰੇ ਦੇ ਬੀਟਾ ਵਰਜ਼ਨ ਨੂੰ ਲਗਾਤਾਰ ਮੋਨੀਟਰ ਕਰੇਗਾ। ਅਜੇ ਬੀਟਾ ਵਰਜ਼ਨ ਦੀ ਸ਼ੁਰੂਆਤ ਦੇ ਤਿੰਨ ਮਹੀਨਿਆਂ ਬਾਅਦ ਪਹਿਲੀ ਸਮੀਖਿਆ ਹੋਵੇਗੀ, ਜਦੋਂ ਕਿ ਦੂਜੀ ਸਮੀਖਿਆ 6 ਮਹੀਨਿਆਂ ਬਾਅਦ ਹੋਵੇਗੀ। ਦੋਵਾਂ ਸਮੀਖਿਆਵਾਂ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਤੁਰੰਤਤੁਰੰਤ ਨਿਪਟਾਰੇ ’ਤੇ ਕੀ ਪੱਕਾ ਫੈਸਲਾ ਹੋਵੇਗਾ।

ਇਹ ਵੀ ਪੜ੍ਹੋ :    ਹੋਲੀ ਤੋਂ ਪਹਿਲਾਂ LIC ਕਰਮਚਾਰੀਆਂ ਨੂੰ ਵੱਡਾ ਤੋਹਫਾ, 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News