SEBI ਨੇ NSE ਕਲੀਅਰਿੰਗ, ਇੰਡੀਅਨ ਕਲੀਅਰਿੰਗ ਕਾਰਪੋਰੇਸ਼ਨ ਦੇ ਲਾਇਸੈਂਸਾਂ ਦਾ ਕੀਤਾ ਨਵੀਨੀਕਰਨ
Friday, Sep 29, 2023 - 02:48 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਐੱਨਐੱਸਈ ਕਲੀਅਰਿੰਗ ਲਿਮਟਿਡ ਅਤੇ ਇੰਡੀਅਨ ਕਲੀਅਰਿੰਗ ਕਾਰਪੋਰੇਸ਼ਨ ਲਿ. ਲਾਇਸੈਂਸ ਦਾ ਤਿੰਨ ਸਾਲ ਲਈ ਨਵੀਨੀਕਰਨ ਕਰ ਦਿੱਤਾ ਹੈ। ਸੇਬੀ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਦੋ ਵੱਖ-ਵੱਖ ਗਜ਼ਟ ਨੋਟੀਫਿਕੇਸ਼ਨਾਂ ਵਿੱਚ ਕਿਹਾ ਗਿਆ ਹੈ ਕਿ ਤਿੰਨ ਸਾਲ ਦਾ ਇਹ ਨਵੀਨੀਕਰਨ ਲਾਇਸੈਂਸ 2 ਅਕਤੂਬਰ, 2026 ਤੱਕ ਵੈਧ ਹੋਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
ਦੱਸ ਦੇਈਏ ਕਿ NSE ਕਲੀਅਰਿੰਗ ਲਿਮਿਟੇਡ ਨੈਸ਼ਨਲ ਸਟਾਕ ਐਕਸਚੇਂਜ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਜਦੋਂ ਕਿ ਇੰਡੀਅਨ ਕਲੀਅਰਿੰਗ ਕਾਰਪੋਰੇਸ਼ਨ ਲਿ. ਇਹ BSE ਦੀ ਇੱਕ ਇਕਾਈ ਹੈ। ਨਵੀਨੀਕਰਨ ਲਾਇਸੈਂਸ ਜਾਰੀ ਕਰਦੇ ਹੋਏ ਸੇਬੀ ਨੇ ਕਿਹਾ ਕਿ ਲਾਇਸੈਂਸ ਨੂੰ ਪ੍ਰਤੀਭੂਤੀਆਂ ਦੀ ਮਾਰਕੀਟ ਅਤੇ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਵਿਆਇਆ ਗਿਆ ਹੈ। ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੇਬੀ ਨੇ ਇਨ੍ਹਾਂ ਇਕਾਈਆਂ ਨੂੰ ਕਲੀਅਰਿੰਗ ਕਾਰਪੋਰੇਸ਼ਨਾਂ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਅਤੇ 3 ਅਕਤੂਬਰ, 2023 ਤੋਂ ਤਿੰਨ ਸਾਲਾਂ ਲਈ ਉਨ੍ਹਾਂ ਦੇ ਲਾਇਸੈਂਸਾਂ ਦਾ ਨਵੀਨੀਕਰਨ ਕੀਤਾ ਹੈ। ਇਹ ਦੋਵੇਂ ਕਲੀਅਰਿੰਗ ਕਾਰਪੋਰੇਸ਼ਨ NSE ਅਤੇ BSE 'ਤੇ ਕੀਤੇ ਗਏ ਸਾਰੇ ਸੌਦਿਆਂ ਨੂੰ ਕਲੀਅਰ ਕਰਨ ਅਤੇ ਨਿਪਟਾਉਣ ਲਈ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8