ਸੇਬੀ ਨੇ ਇਰੋਜ਼ ਇੰਟਰਨੈਸ਼ਨਲ ਮਾਮਲੇ ’ਚ ਸੁਨੀਲ ਲੂਲਾ ’ਤੇ 50 ਲੱਖ ਰੁਪਏ ਦਾ ਜੁਰਮਾਨਾ ਲਾਇਆ

Monday, Nov 04, 2024 - 06:19 PM (IST)

ਨਵੀਂ ਦਿੱਲੀ - ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਮਾਪਦੰਡਾਂ ਦੀ ਉਲੰਘਣਾ ਨਾਲ ਜੁੜੇ ਇਕ ਮਾਮਲੇ ’ਚ ਇਰੋਜ਼ ਇੰਟਰਨੈਸ਼ਨਲ ਮੀਡੀਆ ਦੇ ਪ੍ਰਮੋਟਰ ਅਤੇ ਸਾਬਕਾ ਪ੍ਰਬੰਧ ਨਿਰਦੇਸ਼ਕ ਸੁਨੀਲ ਅਰਜਨ ਲੂਲਾ ’ਤੇ 50 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਤੋਂ ਪਹਿਲਾਂ ਸੇਬੀ ਨੇ ਜੂਨ, 2023 ’ਚ ਇਕ ਅੰਤ੍ਰਿੰਮ ਆਦੇਸ਼ ’ਚ ਪੈਸੇ ਦੀ ਹੇਰਾਫੇਰੀ ਦੇ ਖਦਸ਼ੇ ’ਚ ਇਰੋਜ਼ ਇੰਟਰਨੈਸ਼ਨਲ, ਲੂਲਾ ਸਮੇਤ 5 ਪੱਖਾਂ ਨੂੰ ਸਕਿਓਰਿਟੀ ਬਾਜ਼ਾਰ ਤੋਂ ਬੈਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ :     ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ
ਇਹ ਵੀ ਪੜ੍ਹੋ :     ਛੇ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ GST ਕੁਲੈਕਸ਼ਨ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.9% ਜ਼ਿਆਦਾ

ਬਾਜ਼ਾਰ ਰੈਗੂਲੇਟਰੀ ਨੇ ਪਾਇਆ ਕਿ ਸੁਨੀਲ ਲੂਲਾ ਸੇਬੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ’ਚ ਅਸਫਲ ਰਹੇ ਅਤੇ ਉਨ੍ਹਾਂ ਨੇ ਇਰੋਜ਼ ਇੰਟਰਨੈਸ਼ਨਲ ਮੀਡੀਆ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਅਤੇ ਕਥਿਤ ਤੌਰ ’ਤੇ ਰੈਗੂਲੇਟਰੀ ਦੀ ਕਾਨੂੰਨੀ ਕਾਰਵਾਈ ਦੇ ਆਦੇਸ਼ ਦੀ ਪਾਲਣਾ ਵੀ ਨਹੀਂ ਕੀਤੀ । ਇਸ ਤੋਂ ਬਾਅਦ, ਰੈਗੂਲੇਟਰੀ ਨੇ 22 ਅਪ੍ਰੈਲ, 2024 ਨੂੰ ਸੁਨੀਲ ਲੂਲਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਸੇਬੀ ਨੇ ਕਿਹਾ ਕਿ ਸੁਨੀਲ ਲੂਲੇ ਦੇ ਚਾਲ ਚਲਣ ਨੇ ਰੈਗੂਲੇਟਰੀ ਦੇ ਪ੍ਰਤੀ ਪੂਰੀ ਉਲੰਘਣਾ ਵਿਖਾਈ, ਜੋ ਪੂਰੀ ਤਰ੍ਹਾਂ ਅਣ-ਉਚਿਤ ਹੈ।

ਇਹ ਵੀ ਪੜ੍ਹੋ :     ਤੇਜ਼ੀ ਨਾਲ ਘੱਟ ਰਹੀ ਅਰਬਪਤੀਆਂ ਦੀ ਗਿਣਤੀ, ਅਮੀਰਾਂ ਦੀ ਲਗਾਤਾਰ ਘੱਟ ਹੋ ਰਹੀ ਦੌਲਤ
ਇਹ ਵੀ ਪੜ੍ਹੋ :      ਗੁਆਂਢੀ ਮੁਲਕ ਨੂੰ ਲੱਗਾ ਵੱਡਾ ਝਟਕਾ! ਭਾਰਤ ਦੀ ਇਸ ਕੰਪਨੀ ਨੇ ਬੰਗਲਾਦੇਸ਼ ਦੀ ਬੱਤੀ ਕੀਤੀ ਗੁੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News