ਸੇਬੀ ਨੇ ਕਰਜ਼ਾ ਸਕਿਓਰਿਟੀਜ਼ ਦੇ ਖੁਲਾਸੇ ਦੀ ਵਿਵਸਥਾ ’ਚ ਕੀਤੇ ਬਦਲਾਅ
Friday, Jul 07, 2023 - 04:37 PM (IST)
ਨਵੀਂ ਦਿੱਲੀ (ਭਾਸ਼ਾ)- ਬਾਜ਼ਾਰ ਰੈਗੂਲੇਟਰ ਸੇਬੀ ਨੇ ਕਰਜ਼ਾ ਸਕਿਓਰਿਟੀਜ਼ ਜਾਰੀ ਕਰਨ ਵਾਲੇ ਸੰਸਥਾਨਾਂ ਨੂੰ ਵਾਰ-ਵਾਰ ਦਸਤਾਵੇਜ਼ ਜਮ੍ਹਾ ਕਰਨ ਤੋਂ ਰਾਹਤ ਦੇਣ ਲਈ ਨਿਯਮਾਂ ਨੂੰ ਨੋਟੀਫਾਈਡ ਕਰ ਕੇ ਆਮ ਸੂਚਨਾ ਅਤੇ ਪ੍ਰਮੁੱਖ ਸੂਚਨਾ ਦਸਤਾਵੇਜ਼ ਦੀ ਸੰਕਲਪਨਾ ਪੇਸ਼ ਕੀਤੀ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਵੀਰਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਸਕਿਓਰਿਟੀਜ਼ ਦੇ ਜਾਰੀਕਰਤਾਵਾਂ ਵਲੋਂ ਦਾਖਲ ਕੀਤੇ ਜਾਣ ਵਾਲੇ ਆਮ ਸੂਚਨਾ ਦਸਤਾਵੇਜ਼ (ਜੀ. ਆਈ. ਡੀ.) ਵਿਚ ਆਮ ਅਨੁਸੂਚੀ ’ਚ ਨਿਰਧਾਰਤ ਸੂਚਨਾਵਾਂ ਅਤੇ ਖੁਲਾਸੇ ਸ਼ਾਮਲ ਹੋਣਗੇ। ਪਹਿਲੀ ਵਾਰ ਸਕਿਓਰਿਟੀ ਜਾਰੀ ਕਰਦੇ ਸਮੇਂ ਸ਼ੇਅਰ ਬਾਜ਼ਾਰਾਂ ਕੋਲ ਇਸ ਨੂੰ ਜਮ੍ਹਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ
ਸੇਬੀ ਨੇ ਕਿਹਾ ਕਿ ਜੀ. ਆਈ. ਡੀ. ਦਾ ਵੈਲੇਡਿਟੀ ਪੀਰੀਅਡ ਇਕ ਸਾਲ ਹੋਵੇਗਾ। ਇਸ ਤੋਂ ਬਾਅਦ ਵੈਲੇਡਿਟੀ ਪੀਰੀਅਡ ਦੇ ਅੰਦਰ ਨਾਨ-ਕਨਵਰਟੇਬਲ ਸਕਿਓਰਿਟੀਜ਼ ਦੀ ਨਿੱਜੀ ਅਲਾਟਮੈਂਟ ਲਈ ਸਕਿਓਰਿਟੀ ਜਾਰੀਕਰਤਾਵਾਂ ਨੂੰ ਸ਼ੇਅਰ ਬਾਜ਼ਾਰਾਂ ਕੋਲ ਸਿਰਫ ਇਕ ਪ੍ਰਮੁੱਖ ਸੂਚਨਾ ਦਸਤਾਵੇਜ਼ (ਕੇ. ਆਈ. ਡੀ.) ਦਾਖਲ ਕਰਨਾ ਹੋਵੇਗਾ। ਕੇ. ਆਈ. ਡੀ. ਵਿਚ ਵਿੱਤੀ ਜਾਣਕਾਰੀਆਂ ਦਾ ਵੇਰਵਾ ਸ਼ਾਮਲ ਹੋਵੇਗਾ। ਸੇਬੀ ਮੁਤਾਬਕ ਜੀ. ਆਈ. ਡੀ. ਅਤੇ ਕੇ. ਆਈ. ਡੀ. ਦੀ ਸੰਕਲਪਾ ਨੂੰ ਸ਼ੁਰੂਆਤੀ ਦੌਰ ’ਚ 31 ਮਾਰਚ 2024 ਤੱਕ ‘ਪਾਲਣਾ ਜਾਂ ਸਪੱਸ਼ਟੀਕਰਣ’ ਦੇ ਆਧਾਰ ’ਤੇ ਲਾਗੂ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਇਸ ਨੂੰ ਲਾਜ਼ਮੀ ਕਰ ਦਿੱਤਾ ਜਾਏਗਾ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਸੇਬੀ ਨੇ ਇਸ ਨੋਟੀਫਿਕੇਸ਼ਨ ਰਾਹੀਂ ਕਰਜ਼ਾ ਸਕਿਓਰਿਟੀਜ਼ ਜਾਂ ਨਾਨ-ਕਨਵਰਟੇਬਲ ਤਰਜੀਹੀ ਸ਼ੇਅਰਾਂ ਨੂੰ ਜਾਰੀ ਕਰਨ ਦੇ ਖਰੜੇ ’ਚ ਕੀਤੇ ਜਾਣ ਵਾਲੇ ਖੁਲਾਸਿਆਂ ਦਰਮਿਆਨ ਸਮਰੂਪਤਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਧੇ ਹੋਏ ਨਿਯਮ ਵੀਰਵਾਰ ਤੋਂ ਲਾਗੂ ਹੋ ਗਏ ਹਨ।