ਸੇਬੀ ਨੇ ਲੈਂਕੋ ਹੋਲਡਿੰਗਸ ਦੇ ਪ੍ਰਮੋਟਰਾਂ ''ਤੇ ਲਾਇਆ 20 ਲੱਖ ਦਾ ਜੁਰਮਾਨਾ

10/22/2017 12:34:01 AM

ਨਵੀਂ ਦਿੱਲੀ-ਬਾਜ਼ਾਰ ਰੈਗੂਲੇਟਰੀ ਸੇਬੀ ਨੇ ਲੈਂਕੋ ਹੋਲਡਿੰਗਸ ਦੇ ਪ੍ਰਮੋਟਰਾਂ 'ਤੇ ਫਰਮ ਦੇ ਸ਼ੇਅਰਾਂ ਦੀ ਐਕਵਾਇਰਮੈਂਟ ਲਈ ਜਨਤਕ ਐਲਾਨ ਕਰਨ 'ਚ ਅਸਫਲ ਰਹਿਣ ਕਾਰਨ 20 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। 
ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ 18 ਅਕਤੂਬਰ ਦੇ ਹੁਕਮਾਂ ਮੁਤਾਬਕ ਕੰਪਨੀ ਦੇ ਪ੍ਰਮੋਟਰਾਂ ਆਰ. ਵੀ. ਸ਼ੇਖਰ, ਸ਼ਿਆਮਲਾ ਸ਼ੇਖਰ, ਸੰਗੀਤਾ ਸ਼ੇਖਰ ਤੇ ਸ਼ਵੇਤਾ ਸ਼ੇਖਰ ਨੂੰ ਇਕੱਠੇ ਜਾਂ ਫਿਰ ਵੱਖ-ਵੱਖ ਜੁਰਮਾਨੇ ਦਾ ਭੁਗਤਾਨ ਕਰਨਾ ਹੋਵੇਗਾ। ਰੈਗੂਲੇਟਰੀ ਮੁਤਾਬਕ ਆਰ. ਵੀ. ਸ਼ੇਖਰ ਦੇ ਨਾਲ ਸ਼ਿਆਮਲਾ ਸ਼ੇਖਰ, ਸੰਗੀਤਾ ਸ਼ੇਖਰ ਅਤੇ ਸ਼ਵੇਤਾ ਸ਼ੇਖਰ ਨੇ ਸਤੰਬਰ, 2009 ਦੇ ਦੌਰਾਨ ਥੋਕ ਸੌਦਿਆਂ ਦੇ ਮਾਧਿਅਮ ਨਾਲ 4 ਵੱਖ-ਵੱਖ ਮੌਕਿਆਂ 'ਤੇ ਫਰਮ ਦੇ 0.99, 0.70, 0.54 ਅਤੇ 0.61 ਫ਼ੀਸਦੀ ਸ਼ੇਅਰਾਂ ਦੀ ਐਕਵਾਇਰਮੈਂਟ ਕੀਤੀ ਸੀ। 
ਐਕਵਾਇਰਮੈਂਟ ਤੋਂ ਬਾਅਦ ਇਨ੍ਹਾਂ ਸੰਸਥਾਵਾਂ ਨੂੰ ਸੇਬੀ ਦੇ ਐੱਸ. ਏ. ਐੱਸ. ਟੀ. ਸ਼ੇਅਰਾਂ ਅਤੇ ਟੇਕਓਵਰ ਦੇ ਸਮਰੱਥ ਐਕਵਾਇਰਮੈਂਟ ਵਟਾਂਦਰੇ ਦੇ ਤਹਿਤ ਜਨਤਕ ਐਲਾਨ ਕਰਨ ਦੀ ਲੋੜ ਸੀ। ਸੇਬੀ ਨੇ ਕਿਹਾ ਕਿ ਚਾਰੇ ਪ੍ਰਮੋਟਰਾਂ ਨੇ ਕੰਪਨੀ ਦੇ ਸ਼ੇਅਰਾਂ ਨੂੰ ਹਾਸਲ ਕਰਨ ਲਈ ਜਨਤਕ ਐਲਾਨ ਨਾ ਕਰ ਕੇ ਸਿਰਫ ਐੱਸ. ਏ. ਐੱਸ. ਟੀ. ਵਟਾਂਦਰੇ ਦੀਆਂ ਵਿਵਸਥਾਵਾਂ ਦੀ ਹੀ ਪਾਲਣਾ ਨਹੀਂ ਕੀਤੀ ਹੈ, ਸਗੋਂ ਸਬੰਧਤ ਸਮੇਂ 'ਤੇ ਬਾਹਰ ਨਿਕਲਣ ਦੇ ਮੌਕਿਆਂ ਤੋਂ ਸ਼ੇਅਰਧਾਰਕਾਂ ਨੂੰ ਵਾਂਝੇ ਰੱਖਿਆ ਹੈ, ਜਿਸ ਨੂੰ ਗੰਭੀਰਤਾ ਨਾਲ ਵੇਖਿਆ ਜਾਣਾ ਚਾਹੀਦਾ ਹੈ।


Related News