ਕਾਰਵੀ ’ਤੇ ਸੇਬੀ ਨੇ ਕੱਸਿਆ ਸ਼ਿਕੰਜਾ; ਸਟਾਕ ਬ੍ਰੋਕਰ, ਉਸ ਦੇ CMD ਦੇ ਬੈਂਕ-ਡੀਮੈਟ ਖਾਤਿਆਂ ਨੂੰ ਜ਼ਬਤ ਕਰਨ ਦਾ ਹੁਕਮ
Friday, Sep 13, 2024 - 06:06 PM (IST)
ਨਵੀਂ ਦਿੱਲੀ – ਬਾਜ਼ਾਰ ਰੈਗੂਲੇਟਰੀ ਸੇਬੀ ਨੇ ਲਗਭਗ 25 ਕਰੋੜ ਰੁਪਏ ਦੀ ਬਕਾਇਆ ਵਸੂਲੀ ਲਈ ਕਾਰਵੀ ਸਟਾਕ ਬ੍ਰੋਕਿੰਗ ਅਤੇ ਉਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀ. ਐੱਮ. ਡੀ.) ਸੀ. ਪਾਰਥਸਾਰਥੀ ਦੇ ਬੈਂਕ ਖਾਤਿਆਂ ਨਾਲ ਸ਼ੇਅਰਾਂ ਅਤੇ ਮਿਊਚੁਅਲ ਫੰਡ ਜਾਇਦਾਦਾਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਮੁੜ ਹਿੰਡਨਬਰਗ ਦੀ ਰਾਡਾਰ 'ਤੇ ਆਇਆ ਬੁਚ ਜੋੜਾ, ਚੁੱਪੀ 'ਤੇ ਚੁੱਕੇ ਕਈ ਸਵਾਲ
ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ 7 ਅਗਸਤ ਨੂੰ ਕਾਰਵੀ ਅਤੇ ਪਾਰਥਸਾਰਥੀ ਨੂੰ ਇਕ ਨੋਟਿਸ ਭੇਜ ਕੇ ਉਨ੍ਹਾਂ ਨੂੰ ‘ਪਾਵਰ ਆਫ ਅਟਾਰਨੀ’ (ਪੀ. ਓ. ਏ.) ਦੀ ਗਲਤ ਵਰਤੋਂ ਕਰ ਕੇ ਗਾਹਕਾਂ ਦੇ ਫੰਡ ਦੀ ਗਲਤ ਵਰਤੋਂ ਕਰਨ ਨਾਲ ਸਬੰਧਤ ਮਾਮਲੇ ’ਚ 15 ਦਿਨਾਂ ਦੇ ਅੰਦਰ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : 452 ਕੰਪਨੀਆਂ ਦਾ ਨਿਕਲ ਗਿਆ ਦਿਵਾਲਾ, ਸੰਕਟ 'ਚ ਘਿਰਦਾ ਜਾ ਰਿਹਾ ਅਮਰੀਕਾ
ਸੇਬੀ ਵੱਲੋਂ ਲਗਾਏ ਗਏ ਜੁਰਮਾਨੇ ਦਾ ਭੁਗਤਾਨ ਕਰਨ ’ਚ ਨਾਕਾਮ ਰਹਿਹਣ ’ਤੇ ਬਾਜ਼ਾਰ ਰੈਗੂਲੇਟਰੀ ਨੇ ਕੁਰਕੀ ਦਾ ਨੋਟਿਸ ਭੇਜਿਆ ਹੈ। ਸੇਬੀ ਨੇ ਅਪ੍ਰੈਲ 2023 ’ਚ ਕਾਰਵੀ ਸਟਾਕ ਬ੍ਰੋਕਿੰਗ ਅਤੇ ਪਾਰਥਸਾਰਥੀ ਨੂੰ ਸ਼ੇਅਰ ਬਾਜ਼ਾਰ ਤੋਂ 7 ਸਾਲਾਂ ਲਈ ਬੈਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਸਰਕਾਰ ਨੇ ਬਲਾਕ ਕੀਤੇ ਲੱਖਾਂ ਮੋਬਾਈਲ ਨੰਬਰ ਤੇ 50 ਕੰਪਨੀਆਂ ਨੂੰ ਕੀਤਾ ਬਲੈਕਲਿਸਟ
ਇਹ ਵੀ ਪੜ੍ਹੋ : ਪਾਬੰਦੀ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਹੋਈ ਚੀਨ ਦੇ ਖ਼ਤਰਨਾਕ ਲਸਣ ਦੀ ਗੈਰ- ਕਾਨੂੰਨੀ ਐਂਟਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8