ਸੇਬੀ ਨੇ ਨਿਯਮਾਂ ''ਚ ਕੀਤਾ ਬਦਲਾਅ, FPI ਲਈ ਖੁਲਾਸਾ ਲੋੜਾਂ ''ਚ ਕੀਤਾ ਵਾਧਾ
Saturday, Aug 12, 2023 - 02:23 PM (IST)
ਨਵੀਂ ਦਿੱਲੀ - ਭਾਰਤੀ ਪ੍ਰਤੀਭੂਤੀਆਂ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਬਿਹਤਰ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਦੀਆਂ ਕੁਝ ਸ਼੍ਰੇਣੀਆਂ ਲਈ ਖੁਲਾਸਾ ਜ਼ਰੂਰਤਾਵਾਂ ਨੂੰ ਵਧਾ ਦਿੱਤਾ ਹੈ। ਇਸ ਦੇ ਤਹਿਤ ਇਨ੍ਹਾਂ ਐੱਫ.ਪੀ.ਆਈਜ਼ ਨੂੰ ਮਾਲਕੀ ਅਤੇ ਆਰਥਿਕ ਹਿੱਤ ਦੇ ਵੇਰਵੇ ਦੇਣੇ ਹੋਣਗੇ। ਇਸ ਤੋਂ ਇਲਾਵਾ ਰੈਗੂਲੇਟਰ ਨੇ FPIs ਲਈ ਯੋਗਤਾ ਮਾਪਦੰਡਾਂ ਨਾਲ ਜੁੜੇ ਕੁਝ ਨਿਯਮਾਂ ਨੂੰ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ
ਸੇਬੀ ਦੀ ਨਿਯਮਾਂ ਵਿੱਚ ਸੋਧ ਦੇ ਬਾਰੇ ਜਾਰੀ ਨੋਟੀਫਿਕੇਸ਼ਨ ਅਨੁਸਾਰ, “ਬੋਰਡ ਦੁਆਰਾ ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੂੰ ਸਮੇਂ-ਸਮੇਂ 'ਤੇ ਮਾਲਕੀ, ਆਰਥਿਕ ਹਿੱਤ ਜਾਂ ਨਿਯੰਤਰਣ ਰੱਖਣ ਵਾਲੇ ਵਿਅਕਤੀ ਨਾਲ ਸਬੰਧਾਂ ਬਾਰੇ ਜਾਣਕਾਰੀ ਜਾਂ ਦਸਤਾਵੇਜ਼ ਦੇਣਾ ਹੋਵੇਗਾ। ਇਹ ਸੂਤਨਾ ਜਾਂ ਦਸਤਾਵੇਜ਼ ਸੇਬੀ ਦੁਆਰਾ ਨਿਰਧਾਰਤ ਤਰੀਕੇ ਨਾਲ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਇਸ ਤੋਂ ਪਹਿਲਾਂ ਮਾਰਚ ਵਿੱਚ ਰੈਗੂਲੇਟਰ ਨੇ ਐੱਫਪੀਆਈ ਵਿੱਚ ਲਾਭਕਾਰੀ ਮਾਲਕਾਂ (ਬੀਓ) ਦੀ ਪਛਾਣ ਲਈ ਐਂਟੀ ਮਨੀ ਲਾਂਡਰਿੰਗ (ਪੀਐੱਮਐੱਲ) ਨਿਯਮਾਂ ਦੇ ਤਹਿਤ ਸੀਮਾ ਵਿੱਚ ਸੋਧ ਕੀਤੀ ਸੀ। ਇਸ ਤੋਂ ਬਾਅਦ ਇਹ ਸੀਮਾ ਕੰਪਨੀਆਂ ਅਤੇ ਟਰੱਸਟਾਂ ਲਈ 10 ਫ਼ੀਸਦੀ ਅਤੇ ਭਾਈਵਾਲਾਂ ਅਤੇ ਵਿਅਕਤੀਆਂ ਦੇ ਸਮੂਹ ਲਈ 15 ਫ਼ੀਸਦੀ ਤੱਕ ਵਧਾ ਦਿੱਤੀ ਗਈ ਸੀ। BO ਆਖਿਰਕਾਰ FPI ਦੀ ਮਾਲਕੀ ਜਾਂ ਨਿਯੰਤਰਣ ਕਰਦਾ ਹੈ ਅਤੇ PML ਨਿਯਮਾਂ ਅਧੀਨ ਪਛਾਣਿਆ ਜਾਂਦਾ ਹੈ। SEBI ਨੇ FPIs ਲਈ ਯੋਗਤਾ ਮਾਪਦੰਡਾਂ ਅਨੁਸਾਰ ਇਹਨਾਂ ਨਿਯਮਾਂ ਨੂੰ ਸੋਧਿਆ ਹੈ। ਇਹ ਬਦਲਾਅ ਪੀਐੱਮਐੱਲ ਨਿਯਮਾਂ ਤਹਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8