SEBI ਨੇ FPI ਅਤੇ ਡਿਪਾਜ਼ਿਟਰੀ ਸਕਿਓਰਿਟੀਜ਼ ਲਈ ਆਪ੍ਰੇਟਿੰਗ ਦਿਸ਼ਾ-ਨਿਰਦੇਸ਼ਾਂ ’ਚ ਕੀਤੇ ਬਦਲਾਅ
Sunday, May 01, 2022 - 02:41 PM (IST)
ਨਵੀਂ ਦਿੱਲੀ (ਭਾਸ਼ਾ) – ਬਾਜ਼ਾਰ ਰੈਗੂਲੇਟਰ ਸੇਬੀ ਨੇ ਵਿਦੇਸ਼ੀ ਨਿਵੇਸ਼ਕਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਉਨ੍ਹਾਂ ਦੇ ਨਾਂ ’ਚ ਬਦਲਾਅ ਨਾਲ ਸਬੰਧਤ ਡਿਪਾਜ਼ਿਟਰੀ ਸਕਿਓਰਿਟਜ਼ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੇ ਆਪ੍ਰੇਟਿੰਗ ਦਿਸ਼ਾ-ਨਿਰਦੇਸ਼ਾਂ ’ਚ ਕੁੱਝ ਬਦਲਾਅ ਕੀਤੇ ਹਨ।
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਕਿਹਾ ਕਿ ਨਵੇਂ ਦਿਸ਼ਾ-ਨਿਰਦੇਸ਼ 9 ਮਈ ਤੋਂ ਲਾਗੂ ਹੋਣਗੇ। ਸੇਬੀ ਦੇ ਸਰਕੂਲਰ ਮੁਤਾਬਕ ਐੱਫ. ਪੀ. ਆਈ. ਦੇ ਰਜਿਸਟ੍ਰੇਸ਼ਨ ਦੇ ਸਰਟੀਫਿਕੇਟ ਅਤੇ ਉਨ੍ਹਾਂ ਦੇ ਨਾਂ ’ਚ ਬਦਲਾਅ ਨਾਲ ਸਬੰਧਤ ਢਾਂਚੇ ਨੂੰ ਸੋਧਿਆ ਗਿਆ ਹੈ। ਐੱਫ. ਪੀ. ਆਈ. ਲਈ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਸਬੰਧ ’ਚ ਨਾਮਜ਼ਦ ਡਿਪਾਜ਼ਿਟਰੀ ਮੁਕਾਬਲੇਬਾਜ਼ (ਡੀ. ਡੀ. ਪੀ.) ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਦੇਵੇਗਾ, ਜਿਸ ’ਤੇ ਸੇਬੀ ਵਲੋਂ ਜਾਰੀ ਗਿਣਤੀ ਦਾ ਜ਼ਿਕਰ ਹੋਵੇਗਾ।
ਸੇਬੀ ਨੇ ਕਿਹਾ ਕਿ ਕਿਸੇ ਐੱਫ. ਪੀ. ਆਈ. ਦੇ ਨਾਂ ’ਚ ਬਦਲਾਅ ਹੋਣ ਦੀ ਸਥਿਤੀ ’ਚ ਡੀ. ਡੀ. ਪੀ. ਅਜਿਹੀ ਬੇਨਤੀ ਮਿਲਣ ਤੋਂ ਬਾਅਦ ਸਰਟੀਫਿਕੇਟ ’ਚ ਨਾਂ ਦੀ ਬਦਲੀ ਕਰੇਗਾ। ਇਸ ਤੋਂ ਪਹਿਲਾਂ ਜਨਵਰੀ ’ਚ ਸੇਬੀ ਨੇ ਐੱਫ. ਪੀ. ਆਈ. ਰਜਿਸਟ੍ਰੇਸ਼ਨ ਗਿਣਤੀ ਲਈ ਨਿਯਮ ਨੋਟੀਫਾਈਡ ਕੀਤੇ ਹਨ।