ਸੇਬੀ ਨੇ ਬਦਲੇ ਨਿਯਮ, ਬੱਚਿਆਂ ਦੇ ਨਾਂ ’ਤੇ ਮਿਊਚੁਅਲ ਫੰਡ ’ਚ ਨਿਵੇਸ਼ ਹੋਇਆ ਸੌਖਾਲਾ
Friday, Jun 16, 2023 - 11:29 AM (IST)
ਨਵੀਂ ਦਿੱਲੀ– ਸਕਿਰਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਮਿਊਚੁਅਲ ਫੰਡ ਨਿਵੇਸ਼ ਦੇ ਨਿਯਮਾਂ ’ਚ ਬਦਲਾਅ ਕਰਦੇ ਹੋਏ ਉਨ੍ਹਾਂ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ, ਜੋ ਆਪਣੇ ਬੱਚਿਆਂ ਦੇ ਨਾਂ ’ਤੇ ਮਿਊਚੁਅਲ ਫੰਡ ’ਚ ਨਿਵੇਸ਼ ਕਰਨਾ ਚਾਹੁੰਦੇ ਹਨ। ਹੁਣ ਕੋਈ ਵੀ ਮਾਪੇ ਆਪਣੇ ਹੀ ਬੈਂਕ ਖਾਤੇ ’ਚੋਂ ਆਪਣੇ ਬੱਚਿਆਂ ਦੇ ਨਾਂ ’ਤੇ ਮਿਊਚੁਅਲ ਫੰਡ 'ਚ ਨਿਵੇਸ਼ ਕਰ ਸਕੇਗਾ। ਇਸ ਤੋਂ ਪਹਿਲਾਂ ਮਿਊਚੁਅਲ ਫੰਡ 'ਚ ਬੱਚੇ ਦੇ ਨਾਂ ’ਤੇ ਨਿਵੇਸ਼ ਕਰਨ ਲਈ ਮਾਤਾ-ਪਿਤਾ ਨੂੰ ਬੱਚਿਆਂ ਦੇ ਨਾਲ ਜੁਆਇੰਟ ਅਕਾਊਂਟ ਖੋਲ੍ਹਣਾ ਪੈਂਦਾ ਸੀ ਪਰ ਹੁਣ 15 ਜੂਨ ਤੋਂ ਨਿਯਮਾਂ ਨੂੰ ਸੌਖਾਲਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਨਵੇਂ ਨਿਯਮ ਮੁਤਾਬਕ ਹੁਣ ਬੱਚੇ ਦੇ ਨਾਂ ’ਤੇ ਹੋਣ ਵਾਲਾ ਨਿਵੇਸ਼ ਉਸ ਦੇ ਆਪਣੇ ਖਾਤੇ, ਮਾਤਾ ਦੇ ਖਾਤੇ ਅਤੇ ਕਾਨੂੰਨੀ ਸਰਪ੍ਰਸਤ ਦੇ ਖਾਤੇ ’ਚੋਂ ਹੋ ਸਕੇਗਾ। ਨਵੇਂ ਨਿਯਮ ਤੋਂ ਬਾਅਦ ਮਾਤਾ-ਪਿਤਾ ਵਲੋਂ ਬੱਚਿਆਂ ਦੇ ਨਾਂ ’ਤੇ ਕੀਤੇ ਜਾਣ ਵਾਲੇ ਨਿਵੇਸ਼ ’ਚ ਪਾਰਦਰਸ਼ਿਤਾ ਅਤੇ ਤੇਜ਼ੀ ਆਵੇਗੀ। ਜੇ ਕੋਈ ਵਿਅਕਤੀ ਪਹਿਲਾਂ ਤੋਂ ਆਪਣੇ ਬੱਚਿਆਂ ਦੇ ਨਾਂ ’ਤੇ ਨਿਵੇਸ਼ ਕਰ ਰਿਹਾ ਹੈ ਤਾਂ ਅਸੈਟ ਮੈਨੇਜਮੈਂਟ ਕੰਪਨੀ ਨੂੰ ਮਿਊਚੁਅਲ ਫੰਡ ਦੇ ਨਿਵੇਸ਼ ਦੀ ਮਿਆਦ ਖਤਮ ਹੋਣ ’ਤੇ ਕੱਢਣ ਤੋਂ ਪਹਿਲਾਂ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਅਦਾਇਗੀ ਦਾ ਚੈੱਕ ਬੱਚੇ ਅਤੇ ਉਸ ਦੇ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤ ਦੇ ਨਾਂ ’ਤੇ ਹੀ ਬਣੇਗਾ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।