SEBI ਨੇ JSW ਸੀਮੈਂਟ ਦੇ 4000 ਕਰੋੜ ਰੁਪਏ ਦੇ IPO ਨੂੰ ਰੋਕਿਆ

Tuesday, Sep 03, 2024 - 12:21 PM (IST)

SEBI ਨੇ JSW ਸੀਮੈਂਟ ਦੇ 4000 ਕਰੋੜ ਰੁਪਏ ਦੇ IPO ਨੂੰ ਰੋਕਿਆ

ਨਵੀਂ ਦਿੱਲੀ (ਭਾਸ਼ਾ) – ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਜੇ. ਐੱਸ. ਡਬਲਯੂ. ਸੀਮੈਂਟ ਦੇ ਪ੍ਰਸਤਾਵਿਤ 4000 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਨੂੰ ਫਿਲਹਾਲ ਰੋਕ ਦਿੱਤਾ ਹੈ। ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਵੈੱਬਸਾਈਟ ’ਤੇ ਮੁਹੱਈਆ ਸੂਚਨਾ ਅਨੁਸਾਰ ਸੇਬੀ ਨੇ ਕਿਹਾ ਕਿ ਪ੍ਰਸਤਾਵਿਤ ਆਈ. ਪੀ. ਓ. ਨੂੰ ਲੈ ਕੇ ‘ਟਿੱਪਣੀ’ ਜਾਰੀ ਕਰਨ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।

ਵੱਖ-ਵੱਖ ਕਾਰੋਬਾਰ ਨਾਲ ਜੁੜੇ ਜੇ. ਐੱਸ. ਡਬਲਯੂ. ਗਰੁੱਪ ਦੀ ਯੂਨਿਟ ਜੇ. ਐੱਸ. ਡਬਲਯੂ. ਸੀਮੈਂਟ ਨੇ 16 ਅਗਸਤ ਨੂੰ ਸੇਬੀ ਕੋਲ ਆਈ. ਪੀ. ਓ. ਨੂੰ ਲੈ ਕੇ ਵੇਰਵਾ ਕਿਤਾਬ ਜਮ੍ਹਾਂ ਕੀਤੀ ਸੀ। ਰੈਗੂਲੇਟਰੀ ਕੋਲ ਜਮ੍ਹਾਂ ਵੇਰਵਾ ਕਿਤਾਬ (ਡੀ. ਆਰ. ਐੱਚ. ਪੀ.) ਦੇ ਅਨੁਸਾਰ ਪ੍ਰਸਤਾਵਿਤ ਪੇਸ਼ਕਸ਼ ’ਚ 2000 ਕਰੋੜ ਰੁਪਏ ਦੀ ਨਵੀਂ ਪੇਸ਼ਕਸ਼ ਅਤੇ ਸ਼ੇਅਰਧਾਰਕਾਂ ਵੱਲੋਂ 2000 ਕਰੋੜ ਰੁਪਏ ਮੁੱਲ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਸ਼ਾਮਲ ਹੈ।


author

Harinder Kaur

Content Editor

Related News