RBI ਤੋਂ ਬਾਅਦ ਸੇਬੀ ਦਾ ਵੱਡਾ ਐਕਸ਼ਨ: ਡੈਟ ਇਸ਼ੂ ਲੀਡ ਮੈਨੇਜਰ ਦੇ ਰੂਪ ’ਚ ਕੰਮ ਨਹੀਂ ਕਰ ਸਕੇਗਾ JM ਫਾਈਨਾਂਸ਼ੀਅਲ

03/08/2024 10:28:06 AM

ਨਵੀਂ ਦਿੱਲੀ (ਭਾਸ਼ਾ) - ਇਨਵੈਸਟਮੈਂਟ ਬੈਕਿੰਗ ਫਰਮ ਜੇ. ਐੱਮ. ਫਾਈਨਾਂਸ਼ੀਅਲ ਲਈ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਦੇ ਕੁਝ ਹੀ ਦਿਨਾਂ ਬਾਅਦ ਸੇਬੀ ਨੇ ਵੀ ਕੰਪਨੀ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਸੇਬੀ ਨੇ ਜੇ. ਐੱਮ. ਫਾਈਨਾਂਸ਼ੀਅਲ ਨੂੰ ਡੈਟ ਇਸ਼ੂ ਲੀਡ ਮੈਨੇਜਰ ਦੇ ਰੂਪ ’ਚ ਕੰਮ ਕਰਨ ਤੋਂ ਰੋਕ ਦਿੱਤਾ ਹੈ।

ਇਹ ਵੀ ਪੜ੍ਹੋ - ਅੱਜ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ, 3 ਦਿਨ ਬੰਦ ਰਹਿਣਗੇ ਬੈਂਕ ਅਤੇ ਸ਼ੇਅਰ ਬਾਜ਼ਾਰ

ਕੈਪੀਟਲ ਮਾਰਕੀਟ ਰੈਗੂਲੇਟਰੀ ਸੇਬੀ ਨੇ ਵੀਰਵਾਰ ਨੂੰ ਜੇ. ਐੱਮ. ਫਾਈਨਾਂਸ਼ੀਅਲ ਨੂੰ ਡੈਟ ਸਕਿਓਰਿਟੀਜ਼ ਦੇ ਪਬਲਿਕ ਇਸ਼ੂ ਲਈ ਲੀਡ ਮੈਨੇਜਰ ਦੇ ਰੂਪ ’ਚ ਕੰਮ ਕਰਨ ਲਈ ਕੋਈ ਵੀ ਨਵਾਂ ਕਾਰਜਭਾਰ ਲੈਣ ਤੋਂ ਰੋਕ ਲਾ ਦਿੱਤੀ। ਹਾਲਾਂਕਿ, ਇਸ ’ਚ ਕਿਹਾ ਗਿਆ ਹੈ ਕਿ ਕੰਪਨੀ ਮੌਜੂਦਾ ਸਥਿਤੀ ’ਚ ਅਗਲੇ 60 ਦਿਨਾਂ ਤੱਕ ਡੈਟ ਸਕਿਓਰਿਟੀਜ਼ ਦੇ ਪਬਲਿਕ ਇਸ਼ੂ ਲਈ ਲੀਡ ਮੈਨੇਜਰ ਦੇ ਰੂਪ ’ਚ ਬਣੀ ਰਹਿ ਸਕਦੀ ਹੈ। ਸੇਬੀ ਅਗਲੇ 6 ਮਹੀਨਿਆਂ ਦੇ ਅੰਦਰ ਕੰਪਨੀ ਨਾਲ ਸਬੰਧਿਤ ਮੁੱਦਿਆਂ ਦੀ ਜਾਂਚ ਪੂਰੀ ਕਰੇਗਾ। ਸੇਬੀ ਨੇ ਜੇ. ਐੱਮ. ਫਾਈਨਾਂਸ਼ੀਅਲ ਨੂੰ 21 ਦਿਨਾਂ ਦੇ ਅੰਦਰ ਹੁਕਮ ’ਤੇ ਜਵਾਬ ਅਤੇ ਇਤਰਾਜ਼ ਦਾਖਲ ਕਰਨ ਨੂੰ ਵੀ ਕਿਹਾ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਭਾਰਤੀ ਰਿਜ਼ਰਵ ਬੈਂਕ ਨੇ 5 ਮਾਰਚ ਨੂੰ ਕੰਪਨੀ ਖ਼ਿਲਾਫ਼ ਲਿਆ ਸੀ ਵੱਡਾ ਐਕਸ਼ਨ
ਦੱਸਦੇ ਚਲੀਏ ਕਿ ਇਸ ਤੋਂ ਪਹਿਲਾਂ ਆਰ. ਬੀ. ਆਈ. ਨੇ 5 ਮਾਰਚ ਨੂੰ ਜੇ. ਐੱਮ. ਫਾਈਨਾਂਸ਼ੀਅਲ ’ਤੇ ਡਿਬੈਂਚਰਸ ਦੇ ਬਦਲੇ ਲੋਨ ਦੇਣ ’ਤੇ ਰੋਕ ਲਾ ਦਿੱਤੀ ਸੀ। ਆਰ. ਬੀ. ਆਈ. ਨੇ ਸ਼ੇਅਰ ਅਤੇ ਡਿਬੈਂਚਰਸ ਦੇ ਬਦਲੇ ਲੋਨ ਦੇਣ ’ਤੇ ਰੋਕ ਲੱਗਾ ਦਿੱਤੀ ਸੀ। ਭਾਰਤੀ ਰਿਜ਼ਰਵ ਬੈਂਕ ਨੇ ਕੰਪਨੀ ’ਚ ਗੰਭੀਰ ਖਾਮੀਆਂ ਨੂੰ ਧਿਆਨ ’ਚ ਰੱਖਦੇ ਹੋਏ ਸਖ਼ਤ ਕਾਰਵਾਈ ਨੂੰ ਅੰਜਾਮ ਦਿੱਤਾ ਸੀ। ਆਰ. ਬੀ. ਆਈ. ਨੇ ਕੰਪਨੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਦੱਸਿਆ ਕਿ ਜੇ. ਐੱਮ ਫਾਈਨਾਂਸ਼ੀਅਲ ਦਾ ਸਪੈਸ਼ਲ ਆਡਿਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਕੰਪਨੀ ਨੇ ਉਧਾਰ ਪੈਸਾ ਲੈ ਕੇ ਗਾਹਕਾਂ ਦੇ ਇਕ ਗਰੁੱਪ ਦੀ ਕੀਤੀ ਮਦਦ
ਆਰ. ਬੀ. ਆਈ. ਨੇ ਕਿਹਾ ਕਿ ਜੇ. ਐੱਮ. ਫਾਈਨਾਂਸ਼ੀਅਲ ਨੇ ਕਰਜ਼ਦਾਤਾ ਅਤੇ ਉਧਾਰਕਰਤਾ ਦੋਵਾਂ ਦੇ ਰੂਪ ’ਚ ਕੰਮ ਕੀਤਾ। ਕੰਪਨੀ ਨੇ ਉਧਾਰ ਲਈ ਗਈ ਧਨਰਾਸ਼ੀ ਦਾ ਇਸਤੇਮਾਲ ਕਰ ਕੇ ਆਪਣੇ ਗਾਹਕਾਂ ਦੇ ਇਕ ਗਰੁੱਪ ਦੀ ਵੱਖ-ਵੱਖ ਆਈ. ਪੀ. ਓ. ਅਤੇ ਐੱਨ. ਸੀ. ਡੀ. ਆਫਰਿੰਗਸ ਲਈ ਬੋਲੀ ਲਾਉਣ ’ਚ ਵਾਰ-ਵਾਰ ਮਦਦ ਕੀਤੀ। ਕੰਪਨੀ ਦੀ ਕ੍ਰੈਡਿਟ ਅੰਡਰਰਾਈਟਿੰਗ ਅਸੰਗਠਿਤ ਪਾਈ ਗਈ ਅਤੇ ਫਾਈਨਾਂਸਿੰਗ ਕਾਫੀ ਘੱਟ ਮਾਰਜਿਨ ’ਤੇ ਕੀਤੀ ਗਈ ਸੀ।’’

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News