ਟੈਲੀਕਾਮ ਕੰਪਨੀਆਂ ਦੀ ਪਟੀਸ਼ਨ 'ਤੇ ਜਲਦ ਸੁਣਵਾਈ ਲਈ SC ਹੋਈ ਤਿਆਰ

01/21/2020 5:33:58 PM

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਟੈਲੀਕਾਮ ਆਪਰੇਟਰਸ ਵੋਡਾਫੋਨ ਆਈਡੀਆ(Vodafone-Idea), ਭਾਰਤੀ ਏਅਰਟੈੱਲ(Airtel) ਅਤੇ ਟਾਟਾ ਟੈਲੀਸਰਵਿਸਿਜ਼(Tata Services) ਦੀ ਮਾਡੀਫੀਕੇਸ਼ਨ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਤਿਆਰ ਹੈ। ਟੈਲੀਕਾਮ ਆਪਰੇਟਰ ਨੇ ਇਹ ਪਟੀਸ਼ਨ AGR(ਐਡਜਸਟਿਡ ਗ੍ਰਾਸ ਰੈਵੇਨਿਊ) ਚੁਕਾਉਣ ਲਈ ਹੋਰ ਸਮੇਂ ਮੰਗਣ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਹੈ। ਇਨ੍ਹਾਂ ਕੰਪਨੀਆਂ ਨੇ ਕੁੱਲ ਮਿਲਾ ਕੇ 1 ਲੱਖ ਕਰੋੜ ਰੁਪਏ AGR ਦਾ ਭੁਗਤਾਨ ਕਰਨਾ ਹੈ। ਇਸ ਦੀ ਆਖਰੀ ਤਾਰੀਕ 23 ਜਨਵਰੀ ਹੈ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਪਟੀਸ਼ਨ ਸਵੀਕਾਰ ਕਰਨ ਦੇ ਬਾਅਦ ਟੈਲੀਕਾਮ ਕੰਪਨੀਆਂ ਨੂੰ AGR ਬਕਾਏ ਦਾ ਭੁਗਤਾਨ ਕਰਨ ਲਈ ਹੋਰ ਸਮਾਂ ਮਿਲ ਸਕੇਗਾ। ਸੈਲੁਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਨੇ ਕਿਹਾ ਸੀ ਕਿ ਇਹ ਬਕਾਇਆ ਪਿਛਲੇ 14 ਸਾਲ ਦਾ ਹੈ ਇਸ ਲਈ ਇਸ ਨੂੰ ਚੁਕਾਉਣ ਲਈ 14 ਸਾਲ ਦਾ ਸਮਾਂ ਦਿੱਤਾ ਜਾਵੇ।
ਇਹ ਮਾਮਲਾ ਚੀਫ ਜਸਟਿਸ ਐਸ.ਏ. ਬੋਬਡੇ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਰੱਖਿਆ ਗਿਆ ਸੀ। ਇਸ ਪਟੀਸ਼ਨ ਦੀ ਸੁਣਵਾਈ ਅਗਲੇ ਹਫਤੇ ਹੋ ਸਕਦੀ ਹੈ। ਇਹ ਮਾਮਲਾ ਅਜੇ ਅਦਾਲਤ ਵਿਚ ਹੈ ਇਸ ਲਈ ਸਰਕਾਰ ਕੰਪਨੀਆਂ ਦੇ ਬਕਾਇਆ ਨਾ ਚੁਕਾਉਣ 'ਤੇ ਕੋਈ ਕਾਰਵਾਈ ਨਹੀਂ ਕਰੇਗੀ।

ਟੈਲੀਕਾਮ ਕੰਪਨੀਆਂ ਨੇ AGR ਦਾ ਬਕਾਇਆ ਚੁਕਾਉਣ ਲਈ ਸੋਮਵਾਰ ਨੂੰ ਮਾਡੀਫਿਕੇਸ਼ਨ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਪਿਛਲੇ ਹਫਤੇ ਕੰਪਨੀਆਂ ਦੇ ਰੀਵਿਊ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਵਰਗੀਆਂ ਕੰਪਨੀਆਂ ਦਾ ਕਹਿਣਾ ਹੈ ਕਿ AGR ਦਾ ਬਕਾਇਆ ਚੁਕਾਉਣ ਲਈ ਉਨ੍ਹਾਂ ਨੇ ਫੰਡ ਵੱਖਰਾ ਕੀਤਾ ਜਿਸਦੇ ਕਾਰਨ ਸਤੰਬਰ ਤਿਮਾਹੀ ਵਿਚ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ। ਇਨ੍ਹਾਂ ਕੰਪਨੀ ਨੇ ਇਸ ਦਾ ਭੁਗਤਾਨ 23 ਜਨਵਰੀ ਤੋਂ ਪਹਿਲਾਂ ਕਰਨਾ ਸੀ।

ਭਾਰਤੀ ਏਅਰਟੈੱਲ - 35,586 ਕਰੋੜ ਰੁਪਏ
ਵੋਡਾਫੋਨ - 50,000


Related News