ਯੈੱਸ ਬੈਂਕ ''ਚ ਨਿਵੇਸ਼ ਕਰੇਗਾ SBI, ਖਰੀਦ ਸਕਦੇ ਹਨ 49 ਫੀਸਦੀ ਸ਼ੇਅਰ
Saturday, Mar 07, 2020 - 11:00 AM (IST)
ਨਵੀਂ ਦਿੱਲੀ—ਯੈੱਸ ਬੈਂਕ ਦੇ ਸੰਕਟ 'ਤੇ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਨੇ ਕਿਹਾ ਕਿ ਕਾਨੂੰਨੀ ਪ੍ਰਬੰਧਾਂ ਦੇ ਮੁਤਾਬਕ ਐੱਸ.ਬੀ.ਆਈ. ਯੈੱਸ ਬੈਂਕ ਦੇ 49 ਫੀਸਦੀ ਸ਼ੇਅਰ ਖਰੀਦ ਸਕਦੀ ਹੈ | ਸ਼ਨੀਵਾਰ ਨੂੰ ਮੁੰਬਈ 'ਚ ਇਕ ਪ੍ਰੈੱਸ ਕਾਨਫਰੈਂਸ 'ਚ ਐੱਸ.ਬੀ.ਆਈ. ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਐੱਸ.ਬੀ.ਆਈ. ਯੈੱਸ ਬੈਂਕ 'ਚ 2450 ਕਰੋੜ ਰੁਪਏ ਨਿਵੇਸ਼ ਕਰ ਸਕਦੀ ਹੈ |
ਐੱਸ.ਬੀ.ਆਈ. ਚੇਅਰਮੈਨ ਨੇ ਕਿਹਾ ਕਿ ਸਾਡੀ ਲੀਗਲ ਟੀਮ ਨਿਵੇਸ਼ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸਾਡੇ ਸਟਾਕ ਐਕਸਚੇਂਜ ਨੂੰ ਦੱਸ ਦਿੱਤਾ ਹੈ ਕਿ ਐੱਸ.ਬੀ.ਆਈ. ਯੈੱਸ ਬੈਂਕ 'ਚ 49 ਫੀਸਦੀ ਹਿੱਸੇਦਾਰੀ ਖਰੀਦਣ 'ਤੇ ਵਿਚਾਰ ਕਰ ਰਹੀ ਹੈ | ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਨਿਵੇਸ਼ 'ਤੇ ਆਖਰੀ ਫੈਸਲਾ ਐੱਸ.ਬੀ.ਆਈ. ਦਾ ਬੋਰਡ ਦਾ ਕਰੇਗਾ | ਰਜਨੀਸ਼ ਕੁਮਾਰ ਨੇ ਕਿਹਾ ਕਿ ਯੈੱਸ ਬੈਂਕ ਦੇ ਖਾਤਾਧਾਰਕਾਂ 'ਤੇ ਕੋਈ ਖਤਰਾ ਨਹੀਂ ਹੈ |