ਸ਼ਾਨਦਾਰ ਰਹੇ SBI ਦੇ ਨਤੀਜੇ , ਕੋਰੋਨਾ ਆਫ਼ਤ ਦਰਮਿਆਨ ਹੋਇਆ 6450 ਕਰੋੜ ਦਾ ਮੁਨਾਫ਼ਾ

Saturday, May 22, 2021 - 09:04 AM (IST)

ਸ਼ਾਨਦਾਰ ਰਹੇ SBI ਦੇ ਨਤੀਜੇ , ਕੋਰੋਨਾ ਆਫ਼ਤ ਦਰਮਿਆਨ ਹੋਇਆ 6450 ਕਰੋੜ ਦਾ ਮੁਨਾਫ਼ਾ

ਮੁੰਬਈ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਦਾ ਸਿੰਗਲ ਸ਼ੁੱਧ ਮੁਨਾਫਾ ਮਾਰਚ 2021 ਦੀ ਖਤਮ ਹੋਈ ਤਿਮਾਹੀ ’ਚ 80 ਫੀਸਦੀ ਵਧ ਕੇ 6,450.75 ਕਰੋੜ ਰੁਪਏ ਹੋ ਗਿਆ। ਬੈਂਕ ਨੇ ਦੱਸਿਆ ਕਿ ਬੁਰੇ ਕਰਜ਼ੇ ’ਚ ਕਮੀ ਕਾਰਨ ਉਸ ਦਾ ਮੁਨਾਫਾ ਵਧਿਆ।

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ 2019-20 ਦੀ ਜਨਵਰੀ-ਮਾਰਚ ਤਿਮਾਹੀ ਦੌਰਾਨ ਉਸ ਦਾ ਮੁਨਾਫਾ 3,580.81 ਕਰੋੜ ਰੁਪਏ ਸੀ।

ਬੈਂਕ ਨੇ ਦੱਸਿਆ ਕਿ ਬੀਤੇ ਸਾਲ ਦੀ ਮਾਰਚ ਤਿਮਾਹੀ ਦੌਰਾਨ ਉਸ ਦੀ ਕੁਲ ਆਮਦਨ ਵਧ ਕੇ 81,326.96 ਕਰੋੜ ਰੁਪਏ ਹੋ ਗਈ ਜੋ 2019-20 ਦੀ ਸਮਾਨ ਮਿਆਦ ’ਚ 76,027.51 ਕਰੋੜ ਰੁਪਏ ਸੀ। ਏਕੀਕ੍ਰਿਤ ਆਧਾਰ ’ਤੇ ਬੈਂਕ ਦਾ ਸ਼ੁੱਧ ਲਾਭ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ 60 ਫੀਸਦੀ ਵਧ ਕੇ 7,270.25 ਕਰੋੜ ਰੁਪਏ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ 4,557.49 ਕਰੋੜ ਰੁਪਏ ਸੀ।

ਬੈਂਕ ਦਾ ਕੁਲ ਐੱਨ. ਪੀ. ਏ. 31 ਮਾਰਚ 2021 ਨੂੰ ਕੁਲ ਐਡਵਾਂਸ ਦੇ ਮੁਕਾਬਲੇ 4.98 ਫੀਸਦੀ ਸੀ ਜਦ ਕਿ 2020 ਦੀ ਇਸੇ ਮਿਆਦ ’ਚ ਇਹ 6.15 ਫੀਸਦੀ ਸੀ। ਇਸ ਤਰ੍ਹਾਂ ਸ਼ੁੱਧ ਐੱਨ. ਪੀ. ਏ. ਜਾਂ ਖਰਾਬ ਕਰਜ਼ਾ ਵੀ 31 ਮਾਰਚ 2021 ਨੂੰ ਘਟ ਕੇ 1.50 ਫੀਸਦੀ ਰਹਿ ਗਿਆ ਜੋ ਇਸ ਤੋਂ ਇਕ ਸਾਲ ਪਹਿਲਾਂ ਦੀ ਮਿਆਦ ’ਚ 2.23 ਫੀਸਦੀ ਸੀ।

ਪੂਰੇ ਸਾਲ ’ਚ 20,410 ਕਰੋੜ ਦਾ ਫਾਇਦਾ

ਬੈਂਕ ਨੇ ਦੱਸਿਆ ਕਿ ਪੂਰੇ ਸਾਲ ਯਾਨੀ ਅਪ੍ਰੈਲ 2020 ਤੋਂ ਮਾਰਚ 2021 ਦੌਰਾਨ ਉਸ ਦਾ ਕੁਲ ਫਾਇਦਾ 20,410 ਕਰੋੜ ਰੁਪਏ ਦਾ ਰਿਹਾ ਹੈ। ਇਹ ਇਕ ਸਾਲ ਪਹਿਲਾਂ 14,488 ਕਰੋੜ ਦੇ ਫਾਇਦੇ ਦੀ ਤੁਲਨਾ ’ਚ 40.88 ਫੀਸਦੀ ਵਧਿਆ ਹੈ। ਬੈਂਕ ਦੀ ਕੁਲ ਜਮ੍ਹਾ ਰਾਸ਼ੀ 13.56 ਫੀਸਦੀ ਵਧ ਕੇ 36.81 ਲੱਖ ਕਰੋੜ ਰੁਪਏ ਰਹੀ ਹੈ। ਇਕ ਸਾਲ ਪਹਿਲਾਂ ਇਹ 32.41 ਲੱਖ ਕਰੋੜ ਰੁਪਏ ਸੀ। ਇਸ ’ਚ ਸਾਲਾਨਾ ਆਧਾਰ ’ਤੇ ਚਾਲੂ ਖਾਤਾ ’ਚ 27.36 ਫੀਸਦੀ ਦੀ ਬੜ੍ਹਤ ਹੋਈ ਹੈ ਜਦ ਕਿ ਬੱਚਤ ਖਾਤੇ ’ਚ 14.79 ਫੀਸਦੀ ਦੀ ਬੜ੍ਹਤ ਹੋਈ ਹੈ।


author

Harinder Kaur

Content Editor

Related News