SBI ਖ਼ਰੀਦ ਸਕਦੈ ਸਿਟੀਬੈਂਕ ਦਾ ਕਾਰਡ ਬਿਜ਼ਨੈੱਸ, ਨਿਵੇਸ਼ਕਾਂ ਦੀ ਹੋਈ ਚਾਂਦੀ!

4/18/2021 11:06:43 AM

ਨਵੀਂ ਦਿੱਲੀ- ਸਿਟੀਬੈਂਕ ਦੇ ਕੰਜ਼ਿਊਮਰ ਕਾਰੋਬਾਰ ਵਿਚੋਂ ਨਿਕਲਣ ਨਾਲ ਨਿੱਜੀ ਬੈਂਕ ਤੇ ਐੱਸ. ਬੀ. ਆਈ. ਕਾਰਡ ਵਰਗੀਆਂ ਕ੍ਰੈਡਿਟ ਕਾਰਡ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ ਨੂੰ ਫਾਇਦਾ ਹੋਣ ਵਾਲਾ ਹੈ। ਇਸ ਖ਼ਬਰ ਦੇ ਮੱਦੇਨਜ਼ਰ ਐੱਸ. ਬੀ. ਆਈ. ਕਾਰਡ ਦੇ ਸ਼ੇਅਰ ਪਿਛਲੇ ਹਫ਼ਤੇ ਜਮ ਕੇ ਦੌੜੇ ਸਨ। ਸ਼ੁੱਕਰਵਾਰ ਨੂੰ ਐੱਸ. ਬੀ. ਆਈ. ਕਾਰਡ ਤੇ ਪੇਮੈਂਟ ਸਰਵਿਸਿਜ਼ ਦਾ ਸ਼ੇਅਰ 7.48 ਫ਼ੀਸਦੀ ਦੇ ਉਛਾਲ ਨਾਲ 973.60 ਰੁਪਏ 'ਤੇ ਬੰਦ ਹੋਇਆ, ਜੋ ਇਸ ਤੋਂ ਪਿਛਲੇ ਦਿਨ 905.85 ਰੁਪਏ ਸੀ, ਯਾਨੀ ਇਕ ਸ਼ੇਅਰ ਪਿੱਛੇ ਨਿਵੇਸ਼ਕਾਂ ਨੂੰ 67.75 ਰੁਪਏ ਦਾ ਫਾਇਦਾ ਹੋਇਆ। ਸਿਟੀਬੈਂਕ ਭਾਰਤ ਵਿਚ ਕੰਜ਼ਿਊਮਰ ਕਾਰੋਬਾਰ ਲਈ ਖ਼ਰੀਦਦਾਰ ਲੱਭ ਰਿਹਾ ਹੈ।

ਖ਼ਬਰਾਂ ਦੀ ਮੰਨੀਏ ਤਾਂ ਇਸ ਨੂੰ ਖ਼ਰੀਦਣ ਦੀ ਦੌੜ ਵਿਚ ਦੇਸ਼ ਦੇ ਕਈ ਵੱਡੇ ਨਿੱਜੀ ਬੈਂਕਾਂ ਦੇ ਨਾਲ-ਨਾਲ ਭਾਰਤੀ ਸਟੇਟ ਬੈਂਕ ਵੀ ਸ਼ਾਮਲ ਹੈ। ਉੱਥੇ ਹੀ, ਕਾਰਡ ਬਿਜ਼ਨੈੱਸ ਦਾ ਸਭ ਤੋਂ ਵੱਡਾ ਖਿਡਾਰੀ ਐੱਚ. ਡੀ. ਐੱਫ. ਸੀ. ਬੈਂਕ ਅਜੇ ਰਿਜ਼ਰਵ ਬੈਂਕ ਦੀ ਪਾਬੰਦੀ ਦੀ ਵਜ੍ਹਾ ਨਾਲ ਇਸ ਸਮੇਂ ਨਵੇਂ ਗਾਹਕ ਨਹੀਂ ਬਣਾ ਪਾ ਰਿਹਾ ਹੈ। ਇਸ ਦਾ ਵੀ ਸਿੱਧਾ ਫਾਇਦਾ ਫਿਲਹਾਲ ਐੱਸ. ਬੀ. ਆਈ. ਕਾਰਡ ਨੂੰ ਹੋ ਰਿਹਾ ਹੈ। ਐੱਚ. ਡੀ. ਐੱਫ. ਸੀ. ਬੈਂਕ ਵੀ ਸਿਟੀਬੈਂਕ ਦਾ ਕਾਰਡ ਬਿਜ਼ਨੈੱਸ ਖ਼ਰੀਦਣ ਦੀ ਦੌੜ ਵਿਚ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਸਪਾਈਸ ਜੈੱਟ ਵੱਲੋਂ ਵੱਡੀ ਰਾਹਤ, ਟਿਕਟ ਰੱਦ ਕਰਾਉਣ ਦੀ ਨਹੀਂ ਪਵੇਗੀ ਲੋੜ

ਮਾਹਰਾਂ ਦਾ ਮੰਨਣਾ ਹੈ ਕਿ ਇਹ ਸੰਭਵ ਹੈ ਕਿ ਸਿਟੀਬੈਂਕ ਆਪਣੇ ਵੱਖ-ਵੱਖ ਬਿਜ਼ਨੈੱਸ ਵੱਖ-ਵੱਖ ਖ਼ਰੀਦਦਾਰਾਂ ਨੂੰ ਵੇਚੇ। ਸਿਟੀਬੈਂਕ ਦੇ ਕਾਰਡ ਬਿਜ਼ਨੈੱਸ ਵਿਚ ਬਹੁਤ ਸਾਰੇ ਦਿਲਚਸਪੀ ਲੈ ਰਹੇ ਹਨ, ਜਿਨ੍ਹਾਂ ਵਿਚ ਆਰ. ਬੀ. ਐੱਲ., ਆਈ. ਡੀ. ਐੱਫ. ਸੀ., ਆਈ. ਡੀ. ਐੱਫ. ਸੀ. ਫਸਟ ਬੈਂਕ ਸ਼ਾਮਲ ਹਨ। ਸਿਟੀਬੈਂਕ ਸਿਰਫ਼ ਭਾਰਤ ਹੀ ਨਹੀਂ ਸਗੋਂ 13 ਦੇਸ਼ਾਂ ਵਿਚ ਕੰਜ਼ਿਊਮਰ ਬੈਂਕਿੰਗ ਕਾਰੋਬਾਰ ਤੋਂ ਨਿਕਲ ਰਿਹਾ ਹੈ। ਬੈਂਕ ਦੇ ਇਸ ਕਾਰੋਬਾਰ ਵਿਚ ਕ੍ਰੈਡਿਟ ਕਾਰਡ, ਪ੍ਰਚੂਨ ਬੈਂਕਿੰਗ, ਰਿਹਾਇਸ਼ੀ ਕਰਜ਼ ਅਤੇ ਜਾਇਦਾਦ ਪ੍ਰਬੰਧਨ ਸ਼ਾਮਲ ਹਨ। ਭਾਰਤ ਵਿਚ ਸਿਟੀਬੈਂਕ ਦੀਆਂ ਕੁੱਲ 35 ਸ਼ਾਖਾਵਾਂ ਹਨ ਤੇ ਲਗਭਗ 4 ਹਜ਼ਾਰ ਕਰਮਚਾਰੀ ਹਨ, ਜੋ ਕੰਮ ਕਰਦੇ ਰਹਿਣਗੇ।

ਇਹ ਵੀ ਪੜ੍ਹੋ- ਰੇਲਗੱਡੀ ਲਈ ਘਰੋਂ ਜਾਣ ਤੋਂ ਪਹਿਲਾਂ ਜਾਣ ਲਓ ਨਵਾਂ ਨਿਯਮ, ਪੈ ਸਕਦੈ ਮਹਿੰਗਾ

►ਨੋਟ : ਸਟਾਕ ਮਾਰਕੀਟ 'ਚ ਰਿਟਰਨ ਫਿਕਸਡ ਨਹੀਂ ਹੁੰਦਾ


Sanjeev

Content Editor Sanjeev