NSE ਦੀ 1.01 ਫ਼ੀਸਦੀ ਹਿੱਸੇਦਾਰੀ ਵੇਚਣ ਲਈ SBI ਨੇ ਮੰਗੀਆਂ ਬੋਲੀਆਂ
Friday, Jan 03, 2020 - 11:45 PM (IST)

ਨਵੀਂ ਦਿੱਲੀ (ਭਾਸ਼ਾ)-ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਪੂੰਜੀ ਜੁਟਾਉਣ ਦੀਆਂ ਕੋਸ਼ਿਸ਼ਾਂ ਤਹਿਤ ਐੱਨ. ਐੱਸ. ਈ. ’ਚ ਆਪਣੀ 1.01 ਫ਼ੀਸਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾ ਰਿਹਾ ਹੈ। ਐੱਸ. ਬੀ. ਆਈ. ਨੇ ਇਸ ਦੀ ਜਾਣਕਾਰੀ ਦਿੱਤੀ। ਐੱਨ. ਐੱਸ. ਈ. ’ਚ ਐੱਸ. ਬੀ. ਆਈ. ਦੀ 5.19 ਫ਼ੀਸਦੀ ਹਿੱਸੇਦਾਰੀ ਹੈ।
ਬੈਂਕ ਨੇ ਇਕ ਜਨਤਕ ਨੋਟਿਸ ’ਚ ਕਿਹਾ, ‘‘ਐੱਸ. ਬੀ. ਆਈ. ਐੱਨ. ਐੱਸ. ਈ. ਇੰਡੀਆ ਲਿਮਟਿਡ ਦੇ ਸ਼ੇਅਰਧਾਰਕਾਂ ’ਚੋਂ ਇਕ ਹੈ ਅਤੇ ਮੁਕਾਬਲੇਬਾਜ਼ ਬੋਲੀ ਦੀ ਪ੍ਰਕਿਰਿਆ ਰਾਹੀਂ ਉਸ ਦੀ 50 ਲੱਖ ਸ਼ੇਅਰਾਂ ਨੂੰ ਵੇਚਣ ਦੀ ਯੋਜਨਾ ਹੈ।’’ ਬੈਂਕ ਨੇ ਕਿਹਾ ਕਿ ਤੈਅ ਖਰੜੇ ’ਚ ਘੱਟੋ-ਘੱਟ 10 ਲੱਖ ਸ਼ੇਅਰਾਂ ਲਈ ਬੋਲੀ ਲਾਈ ਜਾ ਸਕਦੀ ਹੈ। ਬੋਲੀ ਲਾਉਣ ਦੀ ਅਾਖਰੀ ਤਰੀਕ 15 ਜਨਵਰੀ ਹੈ।