SBI ਲਾਈਫ ਦਾ ਚੌਥੀ ਤਿਮਾਹੀ ਮੁਨਾਫਾ 16 ਫੀਸਦੀ ਵਧਿਆ

05/06/2020 2:15:11 AM

ਨਵੀਂ ਦਿੱਲੀ—ਐੱਸ.ਬੀ.ਆਈ. ਲਾਈਫ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ ਵਿੱਤ ਸਾਲ ਦੀ ਚੌਥੀ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ ਕਰੀਬ 16 ਫੀਸਦੀ ਵਧ ਕੇ 530.67 ਕਰੋੜ ਰੁਪਏ ਰਿਹਾ। ਨਿੱਜੀ ਖੇਤਰ ਦੀ ਇਸ ਬੀਮਾ ਕੰਪਨੀ ਦਾ ਕਹਿਣਾ ਹੈ ਕਿ ਇਕ ਸਾਲ ਪਹਿਲੇ ਇਸ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 457.68 ਕਰੋੜ ਰੁਪਏ ਸੀ। ਐੱਸ.ਬੀ.ਆਈ. ਲਾਈਫ ਨੇ ਰੈਗੂਲੇਟਰੀ ਸੂਚਨਾ 'ਚ ਕਿਹਾ ਕਿ ਵਿੱਤ ਸਾਲ 2019-20 ਦੀ ਮਾਰਚ 2020 'ਚ ਖਤਮ ਤਿਮਾਹੀ 'ਚ ਉਸ ਦੀ ਸ਼ੁੱਧ ਪ੍ਰੀਮਿਅਮ ਆਮਦਨੀ ਇਕ ਸਾਲ ਪਹਿਲੇ ਦੇ 11,333.02 ਕਰੋੜ ਰੁਪਏ ਤੋਂ ਵਧ ਕੇ 11,862.98 ਕਰੋੜ ਰੁਪਏ ਰਹੀ।

ਹਾਲਾਂਕਿ, ਇਸ ਦੌਰਾਨ ਕੰਪਨੀ ਦੀ ਕੁਲ ਆਮਦਨੀ ਘਟ ਕੇ 5,674.91 ਕਰੋੜ ਰੁਪਏ ਰਹਿ ਗਈ। ਜੋ ਕਿ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 15,600.97 ਕਰੋੜ ਰੁਪਏ ਸੀ। ਨਿਵੇਸ਼ ਆਮਦਨੀ 'ਚ ਭਾਰੀ ਗਿਰਾਵਟ ਆਉਣ ਕਾਰਣ ਕੰਪਨੀ ਦੀ ਆਮਦਨੀ ਘਟ ਹੋਈ। ਬੀਮਾ ਕੰਪਨੀ ਨੂੰ ਜਨਵਰੀ ਤੋਂ ਮਾਰਚ 2020 ਦੀ ਚੌਥੀ ਤਿਮਾਹੀ 'ਚ ਨਿਵੇਸ਼ ਆਮਦਨੀ 6,677.19 ਕਰੋੜ ਰੁਪਏ ਦਾ ਨੁਕਸਾਨ ਹੋਆਿ ਜਦਕਿ ਇਕ ਸਾਲ ਪਹਿਲੇ ਉਸ ਨੂੰ 4,150.73 ਕਰੋੜ ਰੁਪਏ ਦਾ ਲਾਭ ਹੋਇਆ ਸੀ।


Karan Kumar

Content Editor

Related News