ਯੋਨੋ ਜ਼ਰੀਏ ਨਹੀਂ ਦਿੱਤੇ ਜਾ ਰਹੇ ਐਮਰਜੈਂਸੀ ਕਰਜ਼ੇ : SBI

05/11/2020 1:48:43 AM

ਮੁੰਬਈ (ਭਾਸ਼ਾ)-ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਯੋਨੋ ਪਲੇਟਫਾਰਮ ਰਾਹੀਂ ਗਾਹਕਾਂ ਨੂੰ ਕਿਸੇ ਤਰ੍ਹਾਂ ਦਾ ਐਮਰਜੈਂਸੀ ਕਰਜ਼ਾ ਨਹੀਂ ਦੇ ਰਿਹਾ ਹੈ। ਕੁੱਝ ਖਬਰਾਂ 'ਚ ਕਿਹਾ ਗਿਆ ਹੈ ਕਿ ਐੱਸ. ਬੀ. ਆਈ. 45 ਮਿੰਟ ਦੇ ਅੰਦਰ 5 ਲੱਖ ਰੁਪਏ ਤੱਕ ਦੇ ਐਮਰਜੈਂਸੀ ਕਰਜ਼ੇ ਦੀ ਪੇਸ਼ਕਸ਼ ਕਰ ਰਿਹਾ ਹੈ।

ਖਬਰਾਂ 'ਚ ਕਿਹਾ ਗਿਆ ਹੈ ਕਿ ਇਹ ਕਰਜ਼ਾ 10.5 ਫੀਸਦੀ ਦੀ ਵਿਆਜ ਦਰ 'ਤੇ ਦਿੱਤਾ ਜਾਵੇਗਾ ਅਤੇ ਈ. ਐੱਮ. ਆਈ. (ਕਿਸ਼ਤਾਂ) 6 ਮਹੀਨੇ ਦੀ ਮਿਆਦ ਤੋਂ ਬਾਅਦ ਸ਼ੁਰੂ ਹੋਵੇਗੀ। ਬੈਂਕ ਨੇ ਕਿਹਾ ਕਿ ਯੋਨੋ ਰਾਹੀਂ ਐੱਸ. ਬੀ. ਆਈ. ਐਮਰਜੈਂਸੀ ਲੋਨ ਸਕੀਮ ਦੇ ਬਾਰੇ ਵਿਆਪਕ ਰੂਪ ਨਾਲ ਖਬਰਾਂ ਚੱਲ ਰਹੀਆਂ ਹਨ। ਅਸੀਂ ਸਪੱਸ਼ਟ ਕਰਨਾ ਚਾਹਾਂਗੇ ਕਿ ਐੱਸ. ਬੀ. ਆਈ. ਇਸ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਦੇ ਰਿਹਾ ਹੈ। ਅਸੀਂ ਆਪਣੇ ਗਾਹਕਾਂ ਨੂੰ ਵੀ ਇਨ੍ਹਾਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹਾਂ।


Karan Kumar

Content Editor

Related News