SBI ਨੇ ਕਰਜ਼ਾ ਲੈਣ ਵਾਲਿਆਂ ਨੂੰ ਦਿੱਤਾ ਝਟਕਾ! ਵਿਆਜ ਦਰਾਂ ’ਚ ਕੀਤਾ ਵਾਧਾ, ਜਾਣੋ ਕਿੰਨਾ ਵਧੇਗਾ ਗਾਹਕਾਂ ’ਤੇ ਬੋਝ
Friday, Nov 15, 2024 - 12:23 PM (IST)
ਬਿਜਨੈੱਸ ਡੈਸਕ - ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਸਟੇਟ ਬੈਂਕ ਆਫ ਇੰਡੀਆ) ਨੇ ਗਾਹਕਾਂ ਨੂੰ ਝਟਕਾ ਦਿੱਤਾ ਹੈ। SBI ਤੋਂ ਹੁਣ ਕਰਜ਼ ਲੈਣਾ ਮਹਿੰਗਾ ਹੋ ਗਿਆ ਹੈ। SBI 15 ਨਵੰਬਰ 2024 ਭਾਵ ਅੱਜ ਤੋਂ ਕਰਜ਼ੇ ’ਤੇ ਵਿਆਜ ਦਰਾਂ ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਬੈਂਕ ਨੇ ਲੇਟੈਸਟ ਮੌਰਜਿਨ ਕੌਸਟ ਆਫ ਫੰਡਸ ਬੇਸਡ ਲੇਂਡਿੰਗ ਰੇਟਸ (MCLR) ਦਾ ਐਲਾਨ ਕਰਦਿਆਂ ਵਿਆਜ ਦਰਾਂ ’ਚ 5 ਬੇਸਿਸ ਪਵਾਇੰਟਸ ਤੱਕ ਦਾ ਵਾਧਾ ਕੀਤਾ ਜੋ ਅੱਜ ਤੋਂ ਹੀ ਲਾਗੂ ਹੋ ਚੁੱਕਾ ਹੈ।
ਪੜ੍ਹੋ ਇਹ ਵੀ ਖਬਰ - YouTube Shorts ਵਾਲਿਆਂ ਲਈ ਵੱਡੀ ਖੁਸ਼ਖਬਰੀ, AI ਨਾਲ ਕਰ ਸਕਣਗੇ ਰੀਮਿਕਸ ਸਾਂਗ
ਨਵੇਂ ਲੈਂਡਿੰਗ ਰੇਟਸ ਕਿੰਨੇ ਹਨ?
ਤਿੰਨ ਮਹੀਨੇ ਦੀ ਮਿਆਦ ਵਾਲੇ MCLR ਨੂੰ 8.50% ਤੋਂ ਵਧਾ ਕੇ 8.55% ਕਰ ਦਿੱਤਾ ਗਿਆ ਹੈ।
ਛੇ ਮਹੀਨਿਆਂ ਦਾ MCLR ਹੁਣ 8.85% ਤੋਂ ਵਧ ਕੇ 8.90% ਹੋ ਗਿਆ ਹੈ।
ਇਕ ਸਾਲ ਦਾ MCLR ਹੁਣ 8.95% ਤੋਂ ਵਧ ਕੇ 9% ਹੋ ਗਿਆ ਹੈ।
ਦੋ ਅਤੇ ਤਿੰਨ ਸਾਲਾਂ ਦੇ MCLR ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਦੋ ਸਾਲਾਂ ਦੀ MCLR ਦੀ ਦਰ 9.05% ਅਤੇ ਤਿੰਨ ਸਾਲਾਂ ਦੀ 9.10% ਹੈ।
ਪੜ੍ਹੋ ਇਹ ਵੀ ਖਬਰ - BSNL ਨੇ ਕੱਢਿਆ ਧਮਾਕੇਦਾਰ ਆਫਰ! ਘਟਾ ਦਿੱਤੀਆਂ 365 ਵਾਲੇ ਪਲਾਨ ਦੀਆਂ ਕੀਮਤਾਂ
ਗਾਹਕਾਂ ’ਤੇ ਕੀ ਹੋਵੇਗਾ ਅਸਰ?
SBI ਦੇ ਇਸ ਕਦਮ ਨਾਲ ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਅਤੇ ਪਰਸਨਲ ਲੋਨ ਵਰਗੀਆਂ ਲੋਨ ਸਕੀਮਾਂ 'ਤੇ ਅਸਰ ਪਵੇਗਾ। ਨਵੀਆਂ ਵਿਆਜ ਦਰਾਂ ਕਾਰਨ ਇਨ੍ਹਾਂ ਕਰਜ਼ਿਆਂ ਦੀ EMI ਵਧ ਜਾਵੇਗੀ, ਜਿਸ ਕਾਰਨ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ EMI ਅਦਾ ਕਰਨੀ ਪਵੇਗੀ। ਆਟੋ ਅਤੇ ਪਰਸਨਲ ਲੋਨ ਵਰਗੇ ਥੋੜ੍ਹੇ ਸਮੇਂ ਦੇ ਕਰਜ਼ਿਆਂ 'ਤੇ ਵਿਆਜ ਦਰਾਂ ਦਾ ਫੈਸਲਾ MCLR ਦੇ ਆਧਾਰ 'ਤੇ ਕੀਤਾ ਜਾਂਦਾ ਹੈ, ਜਦੋਂ ਕਿ ਲੰਬੇ ਸਮੇਂ ਦੇ ਹੋਮ ਲੋਨ 'ਤੇ ਵਿਆਜ ਦਰਾਂ RBI ਰੈਪੋ ਰੇਟ 'ਤੇ ਨਿਰਭਰ ਕਰਦੀਆਂ ਹਨ।
ਪੜ੍ਹੋ ਇਹ ਵੀ ਖਬਰ - Acer ਨੇ ਘੱਟ ਕੀਮਤ ’ਤੇ ਲਾਂਚ ਕੀਤੇ ਆਪਣੇ 2 ਨਵੇਂ ਟੈਬਲੇਟ, 8 ਇੰਚ ਤੋਂ ਵੱਡੀ ਡਿਸਪਲੇਅ
ਪੜ੍ਹੋ ਇਹ ਵੀ ਖਬਰ - ਕਿਹੜਾ Laptop ਹੈ ਤੁਹਾਡੇ ਲਈ ਬੈਸਟ! ਖਰੀਦਣ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ