SBI ਜਨਰਲ ਇੰਸ਼ੋਰੈਂਸ ਦਾ ਸ਼ੁੱਧ ਲਾਭ 23 ਫੀਸਦੀ ਵਧਿਆ
Monday, May 11, 2020 - 11:23 PM (IST)

ਮੁੰਬਈ (ਭਾਸ਼ਾ)-ਐੱਸ. ਬੀ. ਆਈ. ਜਨਰਲ ਇੰਸ਼ੋਰੈਂਸ ਦਾ ਸ਼ੁੱਧ ਲਾਭ 31 ਮਾਰਚ ਨੂੰ ਖਤਮ ਵਿੱਤੀ ਸਾਲ 2019-20 'ਚ 23 ਫੀਸਦੀ ਵਧ ਕੇ 412 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ 2018-19 'ਚ ਕੰਪਨੀ ਨੂੰ 334 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਐੱਸ. ਬੀ. ਆਈ. ਜਨਰਲ ਇੰਸ਼ੋਰੈਂਸ ਨੇ ਇਕ ਬਿਆਨ 'ਚ ਕਿਹਾ ਕਿ ਸਮੀਖਿਆ ਅਧੀਨ ਮਿਆਦ 'ਚ ਉਸ ਦਾ ਅੰਡਰਰਾਈਟਿੰਗ ਲਾਭ 23 ਫੀਸਦੀ ਘੱਟ ਕੇ 61 ਕਰੋੜ ਰੁਪਏ ਰਿਹਾ, ਜੋ ਪਿਛਲੇ ਵਿੱਤੀ ਸਾਲ 'ਚ 79 ਕਰੋੜ ਰੁਪਏ ਸੀ। ਕਿਸੇ ਬੀਮਾ ਕੰਪਨੀ ਦਾ ਅੰਡਰਰਾਈਟਿੰਗ ਲਾਭ, ਉਸ ਵੱਲੋਂ ਜਮ੍ਹਾ ਕੀਤੇ ਗਏ ਪ੍ਰੀਮੀਅਮ ਅਤੇ ਉਸ ਦੇ ਦਾਅਵਾ ਨਿਪਟਾਰਿਆਂ 'ਤੇ ਖਰਚ ਰਾਸ਼ੀ ਦਾ ਅੰਤਰ ਹੁੰਦਾ ਹੈ।
ਸਮੀਖਿਆ ਅਧੀਨ ਮਿਆਦ 'ਚ ਕੰਪਨੀ ਦਾ ਕੁਲ ਅਨੁਮਾਨਿਤ ਪ੍ਰੀਮੀਅਮ (ਜੀ. ਡਬਲਯੂ. ਪੀ.) 6,840 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਇਹ ਅੰਕੜਾ 4,717 ਕਰੋੜ ਰੁਪਏ ਸੀ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੁਸ਼ਾਨ ਮਹਾਪਾਤਰਾ ਨੇ ਕਿਹਾ ਕਿ 2019-20 'ਚ ਸਾਡਾ ਵਾਧਾ ਸਥਿਰ ਰਿਹਾ ਹੈ। ਅਸੀਂ 45 ਫੀਸਦੀ ਦੀ ਦਰ ਨਾਲ ਵਾਧਾ ਕੀਤਾ, ਜਦੋਂਕਿ ਸਾਧਾਰਨ ਬੀਮਾ ਉਦਯੋਗ ਦੀ ਵਾਧਾ ਦਰ 2019-20 'ਚ 12 ਫੀਸਦੀ ਰਹੀ।
Related News
ਮਹਿੰਦਰ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ ''ਚ ਨਵੀਂ ਅਪਡੇਟ, ਪੁਲਸ ਦਾ ਵੱਡਾ ਐਕਸ਼ਨ, ਗ੍ਰੈਂਡ ਵਿਟਾਰਾ ਕਾਰ ਦਾ ਮਾਲਕ...
