SBI ’ਚ FD ’ਤੇ ਮਿਲੇਗਾ ਹੁਣ ਇੰਨਾ ਇੰਟਰਸਟ, ਨਿਯਮ ਹੋ ਚੁੱਕਾ ਹੈ ਲਾਗੂ

08/27/2019 3:36:43 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ’ਚ ਖਾਤਾ ਹੈ ਤਾਂ ਹੁਣ ਤੁਹਾਨੂੰ ਫਿਕਸਡ ਡਿਪਾਜ਼ਿਟ (ਐੱਫ. ਡੀ.) ’ਤੇ ਘੱਟ ਇੰਟਰਸਟ ਮਿਲੇਗਾ। ਐੱਸ. ਬੀ. ਆਈ. ਵੱਲੋਂ ਐੱਫ. ਡੀ. ’ਤੇ ਇੰਟਰਸਟ ਦਰਾਂ ’ਚ 0.10 ਤੋਂ 0.50 ਫੀਸਦੀ ਤਕ ਦੀ ਕੀਤੀ ਗਈ ਕਟੌਤੀ ਸੋਮਵਾਰ ਤੋਂ ਲਾਗੂ ਹੋ ਚੁੱਕੀ ਹੈ। ਭਾਰਤੀ ਸਟੇਟ ਬੈਂਕ ਨੇ ਅਗਸਤ ਮਹੀਨੇ ’ਚ ਲਗਾਤਾਰ ਦੋ ਵਾਰ ਫਿਕਸਡ ਡਿਪਾਜ਼ਿਟ ਦਰਾਂ ’ਚ ਕਮੀ ਕੀਤੀ ਹੈ। ਇਸ ਤੋਂ ਪਹਿਲਾਂ ਐੱਸ. ਬੀ. ਆਈ. ਨੇ ਇਸ ਮਹੀਨੇ ਦੇ ਸ਼ੁਰੂ ’ਚ ਯਾਨੀ 1 ਅਗਸਤ 2019 ਨੂੰ ਐੱਫ. ਡੀ. ਦਰਾਂ ’ਚ ਕਟੌਤੀ ਕੀਤੀ ਸੀ।

 

 

6 ਮਹੀਨੇ ਤੇ 210 ਦਿਨਾਂ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. ’ਤੇ ਹੁਣ 6 ਫੀਸਦੀ ਇੰਟਰਸਟ ਹੀ ਮਿਲੇਗਾ, ਜੋ 1 ਅਗਸਤ 2019 ਤੋਂ 6.25 ਫੀਸਦੀ ਲਾਗੂ ਸੀ ਤੇ ਇਸ ਤੋਂ ਪਹਿਲਾਂ 6.35 ਫੀਸਦੀ ਇੰਟਰਸਟ ਸੀ।
ਉੱਥੇ ਹੀ, ਸਾਲ ਦੀ ਐੱਫ. ਡੀ. ’ਤੇ ਇੰਟਰਸਟ ’ਚ 0.10 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ ਤੇ ਹੁਣ ਇਸ ’ਤੇ 6.70 ਫੀਸਦੀ ਇੰਟਰਸਟ ਮਿਲੇਗਾ। ਇਸ ਦੇ ਇਲਾਵਾ ਦੋ ਸਾਲ ਦੇ ਫਿਕਸਡ ਡਿਪਾਜ਼ਿਟ ’ਤੇ 6.50 ਫੀਸਦੀ ਇੰਟਰਸਟ ਮਿਲੇਗਾ, ਜੋ 1 ਅਗਸਤ 2019 ਤੋਂ 6.70 ਫੀਸਦੀ ਅਤੇ ਇਸ ਤੋਂ ਪਹਿਲਾਂ 6.75 ਫੀਸਦੀ ਦਿੱਤਾ ਜਾ ਰਿਹਾ ਸੀ। ਤਿੰਨ ਸਾਲ ਤੋਂ ਲੈ ਕੇ 10 ਸਾਲ ਤਕ ਦੀ ਐੱਫ. ਡੀ. ’ਤੇ ਹੁਣ 6.25 ਫੀਸਦੀ ਇੰਟਰਸਟ ਮਿਲੇਗਾ। ਇਸ ਤੋਂ ਪਹਿਲਾਂ ਤਿੰਨ ਸਾਲ ਅਤੇ ਪੰਜ ਸਾਲ ਵਿਚਕਾਰ ਤਕ ਦੀ ਐੱਫ. ਡੀ. ਲਈ 6.60 ਫੀਸਦੀ, ਜਦੋਂ ਕਿ ਪੰਜ ਸਾਲ ਤੋਂ 10 ਸਾਲ ਵਿਚਕਾਰ ਦੀ ਐੱਫ. ਡੀ. ਲਈ 6.50 ਫੀਸਦੀ ਇੰਟਰਸਟ ਸੀ। ਉੱਥੇ ਹੀ, ਸੀਨੀਅਰ ਸਿਟੀਜ਼ਨਸ ਨੂੰ ਪਹਿਲੇ ਦੀ ਤਰ੍ਹਾਂ ਕਿਸੇ ਵੀ ਸਮੇਂ ’ਚ ਪੂਰੀ ਹੋਣ ਵਾਲੀ ਐੱਫ. ਡੀ. ’ਤੇ ਜਨਰਲ ਪਬਲਿਕ ਨੂੰ ਦਿੱਤੇ ਜਾ ਰਹੇ ਇੰਟਰਸਟ ਤੋਂ 0.5 ਫੀਸਦੀ ਵੱਧ ਇੰਟਰਸਟ ਮਿਲੇਗਾ।


Related News