SBI ਨੇ ਗਾਹਕਾਂ ਲਈ ਮੋਰਾਟੋਰਿਅਮ ਦੀ ਮਿਆਦ 31 ਅਗਸਤ ਤੱਕ ਵਧਾਈ

05/30/2020 6:23:00 PM

ਨਵੀਂ ਦਿੱਲੀ — ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਤੋਂ ਬਾਅਦ ਸਟੇਟ ਬੈਂਕ ਆਫ਼ ਇੰਡੀਆ ਨੇ ਕਰਜ਼ਾ ਮੁਆਫੀ(EMI 'ਚ ਰਾਹਤ) ਦੀ ਮਿਆਦ ਨੂੰ ਤਿੰਨ ਹੋਰ ਮਹੀਨਿਆਂ ਲਈ 31 ਅਗਸਤ ਤੱਕ ਵਧਾ ਦਿੱਤਾ ਹੈ। ਬੈਂਕ SMS ਜ਼ਰੀਏ ਆਪਣੇ ਗਾਹਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਰਿਹਾ ਹੈ।

ਰਿਜ਼ਰਵ ਬੈਂਕ ਨੇ 22 ਮਈ ਨੂੰ ਕੀਤਾ ਸੀ ਐਲਾਨ 

22 ਮਈ ਨੂੰ ਰਿਜ਼ਰਵ ਬੈਂਕ ਦੀ ਇੱਕ ਮੀਟਿੰਗ ਹੋਈ ਸ। ਜਿਸ ਵਿੱਚ ਕਰਜ਼ਾ ਮੁਆਫੀ ਦੀ ਮਿਆਦ ਨੂੰ ਤਿੰਨ ਹੋਰ ਮਹੀਨਿਆਂ ਲਈ ਵਧਾਉਣ ਦਾ ਐਲਾਨ ਕੀਤਾ ਗਿਆ। ਪਹਿਲੀ ਵਾਰ ਜਿਹੜੀ ਕਰਜ਼ਾ ਮੁਆਫੀ ਲਈ ਰਾਹਤ ਦੀ ਮਿਆਦ ਸੀ ਉਹ 31 ਮਈ ਨੂੰ ਖਤਮ ਹੋਵੇਗੀ। ਉਸ ਤੋਂ ਪਹਿਲਾਂ ਹੀ ਰਿਜ਼ਰਵ ਬੈਂਕ ਨੇ ਕਰਜ਼ਾ ਧਾਰਕਾਂ ਨੂੰ ਤਿੰਨ ਹੋਰ ਮਹੀਨਿਆਂ ਲਈ ਰਾਹਤ ਦੇਣ ਦਾ ਫੈਸਲਾ ਕੀਤਾ ਸੀ। ਉਸ ਦਿਨ ਆਰਬੀਆਈ ਨੇ ਵੀ ਰੈਪੋ ਅਤੇ ਰਿਵਰਸ ਰੈਪੋ ਰੇਟ ਨੂੰ 40-40 ਅਧਾਰ ਅੰਕ ਘਟਾ ਦਿੱਤਾ ਸੀ।

SMS ਜ਼ਰੀਏ ਦਿੱਤੀ ਜਾ ਰਹੀ ਜਾਣਕਾਰੀ

ਐਸਬੀਆਈ ਵਲੋਂ ਇਹ ਕਿਹਾ ਗਿਆ ਹੈ ਕਿ ਸੰਦੇਸ਼ ਦੇ ਜ਼ਰੀਏ ਉਸਨੇ ਆਪਣੇ ਸਾਰੇ ਲੋਨ ਧਾਰਕਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਮੋਰਾਟੋਰਿਅਮ ਦੀ ਵਰਤੋਂ ਕਰਨੀ ਹੈ ਜਾਂ ਨਹੀਂ। ਜੇ ਕਿਸੇ ਕਰਜ਼ਾ ਲੈਣ ਵਾਲੇ ਨੇ ਆਪਣੇ ਮੋਰਾਟੋਰਿਅਮ ਦਾ ਲਾਭ ਲੈਣਾ ਹੈ ਭਾਵ ਜੂਨ, ਜੁਲਾਈ ਅਤੇ ਅਗਸਤ ਦੇ ਮਹੀਨਿਆਂ ਲਈ ਈਐਮਆਈ ਬੰਦ ਕਰਨੀ ਹੈ, ਤਾਂ ਵਰਚੁਅਲ ਮੋਬਾਈਲ ਨੰਬਰ (ਵੀਐਮਐਨ) 'ਤੇ ਵਾਈ(Yes) ਟਾਈਪ ਕਰਕੇ ਭੇਜਣਾ ਹੈ। ਵੀਐਮਐਨ ਨੰਬਰ ਬੈਂਕ ਵੱਲੋਂ ਭੇਜੇ ਗਏ ਮੈਸੇਜ ਵਿਚ ਦਰਜ ਹੈ।

ਸਿਰਫ 20 ਪ੍ਰਤੀਸ਼ਤ ਗਾਹਕ ਹੀ ਲੈ ਰਹੇ ਇਸ ਛੋਟ ਦਾ ਲਾਭ

ਐਸਬੀਆਈ ਨੇ ਹਾਲ ਹੀ ਵਿਚ ਇਹ ਵੀ ਕਿਹਾ ਸੀ ਕਿ ਸਿਰਫ 20 ਪ੍ਰਤੀਸ਼ਤ ਗਾਹਕਾਂ ਨੇ ਹੀ ਮਾਰਚ ਤੋਂ ਮਈ ਤੱਕ ਈਐਮਆਈ ਛੋਟ ਦਾ ਲਾਭ ਲਿਆ ਹੈ, ਜਿਸਦਾ ਅਰਥ ਹੈ ਕਿ ਜ਼ਿਆਦਾਤਰ ਗਾਹਕ ਲੋਨ ਦੀ ਈਐਮਆਈ ਦਾ ਭੁਗਤਾਨ ਕਰ ਰਹੇ ਹਨ।


Harinder Kaur

Content Editor

Related News